ਕੋਰੋਨਾ ਤੋਂ ਬਾਅਦ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹੈ ਚੀਨ

Saturday, Oct 09, 2021 - 11:40 AM (IST)

ਕੋਰੋਨਾ ਤੋਂ ਬਾਅਦ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹੈ ਚੀਨ

ਬੀਜਿੰਗ: ਚੀਨ ਇਸ ਸਮੇਂ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਇਸ ਸੰਕਟ ਕਾਰਨ ਸੋਇਆਬੀਨ ਪ੍ਰੋਸੈਸਿੰਗ/ਪਸ਼ੂ ਫੀਡ ਪ੍ਰੋਸੈਸਿੰਗ ਅਤੇ ਖਾਦਾਂ ਵਰਗੀਆਂ ਜ਼ਰੂਰੀ ਵਰਤੂਆਂ ਦਾ ਉਤਪਾਦਨ ਚੀਨ ਵਿਚ ਮੁਸ਼ਕਲ ਹੋ ਗਿਆ ਹੈ, ਜਿਸ ਦੀ ਵਜ੍ਹਾ ਨਾਲ ਇਨ੍ਹਾਂ ਦੀਆਂ ਕੀਮਤਾਂ ਹੁਣ ਆਸਮਾਨ ਛੂਹ ਰਹੀਆਂ ਹਨ। ਸਟੀਲ, ਐਲੂਮੀਨੀਅਮ, ਸਿਲੀਕਾਨ ਵਰਗੀਆਂ ਵਸਤੂਆਂ ਦੀਆਂ ਕੀਮਤਾਂ ਵੀ ਚੀਨ ਵਿਚ ਤੇਜ਼ੀ ਨਾਲ ਵੱਧ ਰਹੀਆਂ ਹਨ। ਕਿਉਂਕਿ ਬਿਜਲੀ ਦੀ ਕਮੀ ਕਾਰਨ ਇਨ੍ਹਾਂ ਵਸਤੂਆਂ ਦਾ ਉਤਪਾਦਨ ਰੁਕਿਆ ਹੋਇਆ ਹੈ। 

ਇਹ ਵੀ ਪੜ੍ਹੋ : ਗ੍ਰੀਨ ਕਾਰਡ ਪ੍ਰਕਿਰਿਆ ’ਚ ਦੇਰੀ ਨਾਲ ਨਜਿੱਠਣਾ ਚਾਹੁੰਦੇ ਹਨ ਬਾਈਡੇਨ: ਵ੍ਹਾਈਟ ਹਾਊਸ

ਦਰਅਸਲ ਚੀਨ ਨੇ ਆਸਟ੍ਰੇਲੀਆਈ ਕੋਲੇ ਦੇ ਆਯਾਤ ’ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਦੁਨੀਆ ਦੇ ਸਭ ਤੋਂ ਵੱਡੇ ਸਪਲਾਈਕਰਤਾ ਵਿਚੋਂ ਇਕ ਹੈ। ਚੀਨ ਵਿਚ ਦੋ ਤਿਹਾਈ ਤੋਂ ਜ਼ਿਆਦਾ ਬਿਜਲੀ ਦਾ ਉਤਪਾਦਨ ਕੋਲੇ ਤੋਂ ਕੀਤਾ ਜਾਂਦਾ ਹੈ ਅਤੇ ਚੀਨ ਉਸ ਕੋਲੇ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਹੁਣ ਰੂਸ, ਦੱਖਣੀ ਅਫ਼ਰੀਕਾ ਅਤੇ ਏਸ਼ੀਆਈ ਦੇਸ਼ਾਂ ਤੋਂ ਮਹਿੰਗਾ ਕੋਲਾ ਖ਼ਰੀਦਣ ਲਈ ਮਜ਼ਬੂਰ ਹੈ। ਚੀਨ ਵਿਚ 70 ਫ਼ੀਸਦੀ ਬਿਜਲੀ ਉਤਪਾਦਨ ਕੋਲੇ ’ਤੇ ਨਿਰਭਰ ਹੈ। ਦੱਸ ਦੇਈਏ ਕਿ ਬਿਜਲੀ ਦੀ ਕਮੀ ਕਾਰਨ ਤਕਨਾਲੌਜੀ, ਕਾਗਜ਼, ਆਟੋਮੋਬਾਇਲ ਅਤੇ ਕੱਪੜਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਮਹਿੰਗਾਈ ਦਾ ਵੀ ਦਬਾਅ ਵੱਧ ਰਿਹਾ ਹੈ। ਬਿਜਲੀ ਸੰਕਟ ਕਾਰਨ ਫ਼ਸਲ ਕਟਾਈ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ। 

ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਮਸਜਿਦ ਧਮਾਕੇ 'ਚ ਘੱਟੋ-ਘੱਟ 46 ਲੋਕਾਂ ਦੀ ਮੌਤ, IS ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News