ਚੀਨ 'ਚ 5.4 ਦੀ ਤੀਬਰਤਾ ਦਾ ਭੂਚਾਲ, 31 ਲੋਕ ਜ਼ਖਮੀ
Sunday, Jun 23, 2019 - 04:42 PM (IST)

ਬੀਜਿੰਗ (ਵਾਰਤਾ)— ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਸ਼ਨੀਵਾਰ ਨੂੰ ਆਏ ਭੂਚਾਲ ਕਾਰਨ 31 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ,''ਸਿਚੁਆਨ ਸੂਬੇ ਦੇ ਯਿਬਿਨ ਜ਼ਿਲੇ ਵਿਚ 5.4 ਦੀ ਤੀਬਰਤਾ ਵਾਲੇ ਭੂਚਾਲ ਕਾਰਨ 31 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 11 ਲੋਕ ਹਾਲੇ ਵੀ ਹਸਪਤਾਲ ਵਿਚ ਭਰਤੀ ਹਨ।'' ਜ਼ਿਕਰਯੋਗ ਹੈ ਕਿ ਚੀਨ ਦੇ ਸਿਚੁਆਨ ਸੂਬੇ ਵਿਚ ਸ਼ਨੀਵਾਰ ਰਾਤ 22:29 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।