ਚੀਨ ਨੇ ਅਮਰੀਕੀ ਮਿਜ਼ਾਈਲ ਪਾਬੰਦੀਆਂ ਦੀ ਕੀਤੀ ਆਲੋਚਨਾ

Saturday, Jan 22, 2022 - 01:56 AM (IST)

ਚੀਨ ਨੇ ਅਮਰੀਕੀ ਮਿਜ਼ਾਈਲ ਪਾਬੰਦੀਆਂ ਦੀ ਕੀਤੀ ਆਲੋਚਨਾ

ਬੀਜਿੰਗ-ਚੀਨ ਨੇ ਉਸ ਦੀਆਂ ਕੰਪਨੀਆਂ 'ਤੇ ਅਮਰੀਕਾ ਵੱਲੋਂ ਪਾਬੰਦੀਆਂ ਲਾਏ ਜਾਣ ਦੀ ਆਲੋਚਨਾ ਕੀਤੀ ਹੈ। ਅਮਰੀਕਾ ਨੇ ਕਥਤਿ ਤੌਰ 'ਤੇ ਮਿਜ਼ਾਈਲ ਤਕਨਾਲੋਜੀ ਦਾ ਨਿਰਯਾਤ ਕਰਨ ਵਾਲੀਆਂ ਚੀਨੀ ਕੰਪਨੀਆਂ 'ਤੇ ਪਾਬੰਦੀ ਲਾਈ ਸੀ ਜਿਸ ਨੂੰ ਲੈ ਕੇ ਚੀਨ ਨੇ ਪ੍ਰਮਾਣੂ-ਸਮਰਥ ਕਰਜ਼ੂ ਮਿਜ਼ਾਈਲਾਂ ਨੂੰ ਵੇਚਣ ਲਈ ਅਮਰੀਕਾ 'ਤੇ ਪਾਖੰਡ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ : ਪਾਕਿ ਦੇ 90 ਫੀਸਦੀ ਤੋਂ ਜ਼ਿਆਦਾ ਵਿਦਿਆਰਥੀ ਗਣਿਤ ਤੇ ਵਿਗਿਆਨ 'ਚ ਕਮਜ਼ੋਰ : ਦੇਸ਼ ਵਿਆਪੀ ਅਧਿਐਨ

ਅਮਰੀਕਾ ਨੇ ਤਿੰਨ ਕੰਪਨੀਆਂ 'ਤੇ ਜ਼ੁਰਮਾਨੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ 'ਮਿਜ਼ਾਈਲ ਤਕਨਾਲੋਜੀ ਪ੍ਰਸਾਰਣ ਗਤੀਵਿਧੀਆਂ' 'ਚ ਸ਼ਾਮਲ ਸਨ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਬਾਜ਼ਾਰਾਂ ਵੱਲੋਂ ਅਜਿਹੀ ਤਕਨੀਕ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਗਿਆ ਜਿਸ ਦਾ ਇਸਤੇਮਾਲ ਹਥਿਆਰ ਬਣਾਉਣ ਲਈ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਾਲਰੇ ਝਾਓ ਲਿਜਾਨ ਨੇ ਕਿਹਾ ਕਿ ਇਹ ਇਕ ਖਾਸ ਕਿੱਤੇ ਦੀ ਕਾਰਵਾਈ ਹੈ। ਚੀਨ ਇਸ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਇਸ ਦਾ ਸਖ਼ਤ ਵਿਰੋਧ ਕਰਦਾ ਹੈ।

ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਨੀਤੀਗਤ ਬਦਲਾਵਾਂ ਦਾ ਕੀਤਾ ਐਲਾਨ

ਉਨ੍ਹਾਂ ਨੇ ਕਿਹਾ ਕਿ ਚੀਨ ਅਮਰੀਕਾ ਤੋਂ ਆਪਣੀਆਂ ਗਲਤੀਆਂ ਨੂੰ ਤੁਰੰਤ ਸੁਧਾਰਨ, ਸੰਬੰਧਿਤ ਪਾਬੰਦੀਆਂ ਨੂੰ ਰੱਦ ਕਰਨ ਤੇ ਚੀਨੀ ਉੱਦਮਾਂ ਨੂੰ ਦਬਾਉਣ ਅਤੇ ਚੀਨ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਤੋਂ ਬਾਜ਼ ਆਉਣ ਦੀ ਅਪੀਲ ਕਰਦਾ ਹੈ। 'ਸਕਾਟਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ' ਮੁਤਾਬਕ, 2016-20 'ਚ ਗਲੋਬਲ ਹਥਿਆਰਾਂ ਦੇ ਨਿਰਯਾਤ 'ਚ ਚੀਨ ਦੀ ਹਿੱਸੇਦਾਰੀ ਕਰੀਬ ਪੰਜ ਫੀਸਦੀ ਹੈ ਜਦਕਿ ਅਮਰੀਕਾ ਚੋਟੀ ਦਾ ਵਿਸ਼ਵ ਨਿਰਯਾਤਕ ਸੀ ਜਿਸ ਦਾ 2016-20 'ਚ ਕੁੱਲ 37 ਫੀਸਦੀ ਹਿੱਸਾ ਸੀ।

ਇਹ ਵੀ ਪੜ੍ਹੋ : ਹੁਣ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ : WHO

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News