ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 259 ਹੋਈ

Saturday, Feb 01, 2020 - 09:11 AM (IST)

ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 259 ਹੋਈ

ਬੀਜਿੰਗ : ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਚੀਨ 'ਚ 45 ਹੋਰ ਲੋਕਾਂ ਦੀ ਮੌਤ ਦੇ ਬਾਅਦ ਇਹ ਗਿਣਤੀ 259 ਹੋ ਗਈ। ਸ਼ਨੀਵਾਰ ਨੂੰ ਚੀਨ 'ਚ 11791 'ਚ ਪੀੜਤਾਂ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਚੀਨ 'ਚ ਸ਼ੁੱਕਰਵਾਰ  ਸ਼ਾਮ ਤੱਕ 9,692 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ ਜੋ ਗਿਣਤੀ ਹੁਣ ਵੱਧ ਗਈ ਹੈ। ਉਥੇ ਹੀ ਬੀਤੇ ਦਿਨ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੇ ਕੋਰੋਨਾ ਵਾਇਰਸ ਨੂੰ ਅੰਤਰਾਸ਼ਟਰੀ ਐਂਮਰਜੈਂਸੀ ਐਲਾਨ ਦਿੱਤਾ ਹੈ। 

PunjabKesari
ਰਿਪੋਰਟ ਮੁਤਾਬਕ ਚੀਨ ਤੋਂ ਬਾਹਰ 18 ਦੇਸ਼ਾਂ 'ਚ ਕੋਰੋਨਾ ਵਾਇਰਸ ਦੇ 82 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਥਾਈਲੈਂਡ 'ਚ 14, ਜਾਪਾਨ 'ਚ 11, ਸਿੰਗਾਪੁਰ 10, ਦੱਖਣ ਕੋਰੀਆ 'ਚ 4, ਅਸਟ੍ਰੇਲੀਆ ਅਤੇ ਮਲੇਸ਼ੀਆ 'ਚ 7-7, ਅਮਰੀਕਾ ਅਤੇ ਫਰਾਂਸ 'ਚ 5-5, ਜਰਮਨੀ ਤੇ ਯੂਨਾਈਟਿਡ ਅਰਬ ਅਮੀਰਾਤ 'ਚ 4-4 ਅਤੇ ਕੈਨੇਡਾ 'ਚ ਕੋਰੋਨਾ ਵਾਇਰਸ ਦੇ 3 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਵੀਅਤਨਾਮ 'ਚ 2, ਕੰਬੋਡੀਆ, ਫਿਲੀਪੀਨਜ਼, ਨੇਪਾਲ, ਸ੍ਰੀਲੰਕਾ, ਭਾਰਤ ਅਤੇ ਫਿਨਲੈਂਡ 'ਚ 1-1 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 


author

Baljeet Kaur

Content Editor

Related News