ਚੀਨ ਨੇ ਹਾਂਗਕਾਂਗ ਦੇ ਹੋਟਲ ਨੂੰ ਨਵੇਂ ਰਾਸ਼ਟਰੀ ਸੁਰੱਖਿਆ ਦਫਤਰ ’ਚ ਕੀਤਾ ਤਬਦੀਲ

Thursday, Jul 09, 2020 - 02:04 AM (IST)

ਪੇਈਚਿੰਗ - ਚੀਨ ਨੇ ਬੁੱਧਵਾਰ ਨੂੰ ਹਾਂਗਕਾਂਗ ਦੇ ਇਕ ਹੋਟਲ ਨੂੰ ਆਪਣੇ ਨਵੇਂ ਰਾਸ਼ਟਰੀ ਸੁਰੱਖਿਆ ਦਫਤਰ ’ਚ ਤਬਦੀਲ ਕਰ ਦਿੱਤਾ ਹੈ। ਲੋਕਤੰਤਰ ਸਮਰੱਥਕਾਂ ਦੇ ਵਿਰੋਧ ਪ੍ਰਦਰਸ਼ਨ ਲਈ ਸਭ ਤੋਂ ਮਸ਼ਹੂਰ ਸਿਟੀ ਸੈਂਟਰ ਪਾਰਕ ’ਚ ਇਹ ਹੋਟਲ ਸਥਿਤ ਹੈ, ਜਿਸਨੂੰ ਚੀਨ ਨੇ ਹੈੱਡਕੁਆਰਟਰ ’ਚ ਬਦਲ ਦਿੱਤਾ ਹੈ। ਚੀਨ ਦੇ ਇਕ ਕਦਮ ਨਾਲ ਸੈਂਕੜੇ ਵਿਦੇਸ਼ੀ ਕੰਪਨੀਆਂ ’ਤੇ ਅਸਰ ਪੈਣ ਦੇ ਆਸਾਰ ਹਨ। ਕਾਨੂੰਨ ’ਚ ਇਸਤੇਮਾਲ ਅਸਪੱਸ਼ਟ ਭਾਸ਼ਾ ਅਤੇ ਇਸਨੂੰ ਲਾਗੂ ਕਰਨ ਨੂੰ ਲੈ ਕੇ ਵਿਦੇਸ਼ੀ ਕੰਪਨੀਆਂ ਵਿਚਾਲੇ ਚਿੰਤਾ ਵਧ ਗਈ ਹੈ।

ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਹਫਤੇ ਹੀ ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕੀਤਾ ਸੀ। ਇਹ ਦਫਤਰ ਹਾਂਗਕਾਂਗ ਸਰਕਾਰ ਦੇ ਵਿਆਪਕ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਇਨਫੋਰਸਮੈਂਟ ਦੀ ਦੇਖਰੇਖ ਕਰੇਗਾ। ਚੀਨ ਦੇ ਇਸ ਕਦਮ ਸਬੰਧੀ ਵਿਰੋਧ ਦੀ ਆਵਾਜ਼ ਵੀ ਉੱਠੀ। ਇਸ ਦਰਮਿਆਨ ਹਾਂਗਕਾਂਗ ਅਤੇ ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਰਾਸ਼ਟਰੀ ਕਾਨੂੰਨ ਹਾਂਗਕਾਂਗ ਸਰਕਾਰ ਅਤੇ ਚੀਨ ਵਿਰੋਧੀ ਪ੍ਰਦਰਸ਼ਨਾਂ ਦੀ ਅਸਲੀਅਤ ਨੂੰ ਉਜ਼ਾਗਰ ਕਰੇਗਾ। ਇਹ ਕਾਨੂੰਨ ਵਿਰੋਧ ਦਾ ਭੇਦ ਕਰਨ ਲਈ ਅਹਿਮ ਹੈ।

China converts Hong Kong hotel into new national security office ...

ਲੋਕਤੰਤਰ ਸਮਰੱਥਕਾਂ ਦੇ ਗੀਤਾਂ ’ਤੇ ਲੱਗੀ ਪਾਬੰਦੀ

ਹਾਂਗਕਾਂਗ ’ਚ ਅਧਿਕਾਰੀਆਂ ਨੇ ਸਕੂਲਾਂ ’ਚ ਗਾਏ ਜਾਣ ਵਾਲੇ ਲੋਕਤੰਤਰ ਸਮਰੱਥਕਾਂ ਦੇ ਗੀਤਾਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਚੀਨ ਦੇ ਰਸਮੀ ਗੀਤ ‘ਗਲੋਰੀ ਟੂ ਹਾਂਗਕਾਂਗ’ ਨੂੰ ਵੀ ਬੈਨ ਕਰ ਦਿੱਤਾ ਹੈ। ਇਸ ’ਤੇ ਹਾਂਗਕਾਂਗ ਦੇ ਸਿਖਿਆ ਸਕੱਤਰ ਕੇਵਿਨ ਯੇਂਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਕਲਾਸ ਦੇ ਬਾਇਕਾਟ, ਨਾਅਰੇ ਲਗਾਉਣ, ਮਨੁੱਖੀ ਲੜੀ ਬਣਾਉਣ ਜਾਂ ਅਜਿਹੇ ਗੀਤ ਨਹੀਂ ਗਾਣੇ ਚਾਹੀਦੇ ਹਨ ਜਿਨ੍ਹਾਂ ਵਿਚ ਸਿਆਸੀ ਸੰਦੇਸ਼ ਹੋਣ।

ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਇਕ ਕਹਿਰ : ਅਮਰੀਕਾ

ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਸਬੰਧੀ ਅਮਰੀਕਾ ਨੇ ਚੀਨ ’ਤੇ ਹਮਲਾ ਬੋਲਿਆ ਹੈ ਅਤੇ ਇਸ ਨਵੇਂ ਕਾਨੂੰਨ ਨੂੰ ਇਕ ਕਹਿਰ ਕਰਾਰ ਦਿੱਤਾ ਹੈ। ਹਾਂਗਕਾਂਗ ’ਚ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਚੀਨ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਖੇਤਰ ਦੇ ਲੋਕਾਂ ਦੀ ਮੌਲਿਕ ਆਜ਼ਾਦੀ ਨੂੰ ਖੋਹਣ ਅਤੇ ਜ਼ਬਰਦਸਤੀ ਅਤੇ ਆਤਮ ਕੰਟੋਰਲ ਦਾ ਮਾਹੌਲ ਬਣਾਉਣ ਲਈ ਨਵੇਂ ਕਾਨੂੰਨ ਦੀ ਵਰਤੋਂ ਕਰਨਾ ਗਲਤ ਹੈ। ਹਾਂਗਕਾਂਗ ਅਤੇ ਮਕਾਊ ’ਚ ਅਮਰੀਕੀ ਕੌਂਸਲੇਟ ਜਨਰਲ ਹੈਂਸਕਮ ਸਮਿਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਾਂਗਕਾਂਗ ਮੁੱਖ ਤੌਰ ’ਤੇ ਆਪਣੇ ਖੁੱਲ੍ਹੇਪਣ ਸਬੰਧੀ ਸਫਲ ਰਿਹਾ ਹੈ ਅਤੇ ਉਸਨੂੰ ਬਰਕਰਾਰ ਰੱਖਣ ਲਈ ਕੁਝ ਵੀ ਕਰਾਂਗੇ।

China opens Hong Kong headquarters for its secret police - World News


Khushdeep Jassi

Content Editor

Related News