ਭ੍ਰਿਸ਼ਟਾਚਾਰ ਖ਼ਿਲਾਫ਼ ਚੀਨ ਦੀ ਸਖ਼ਤ ਕਾਰਵਾਈ ; ਫ਼ੌਜ ਦੇ 3 ਅਧਿਕਾਰੀ ਕੀਤੇ ਬਰਖ਼ਾਸਤ
Monday, Dec 29, 2025 - 05:05 PM (IST)
ਇੰਟਰਨੈਸ਼ਨਲ ਡੈਸਕ- ਭ੍ਰਿਸ਼ਟਾਚਾਰ ਖ਼ਿਲਾਫ਼ ਚੀਨ ਦਾ ਸਖ਼ਤ ਰੁਖ਼ ਹਾਲੇ ਵੀ ਜਾਰੀ ਹੈ। ਇਸੇ ਦੌਰਾਨ ਸੰਸਦ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤਹਿਤ ਉੱਚ ਦਰਜੇ ਦੇ 3 ਫੌਜੀ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।
ਨੈਸ਼ਨਲ ਪੀਪੁਲਸ ਕਾਂਗਰਸ (ਐੱਨ.ਪੀ.ਸੀ.) ਦੀ ਸਥਾਈ ਕਮੇਟੀ ਨੇ ਕੇਂਦਰੀ ਫੌਜੀ ਕਮਿਸ਼ਨ (ਸੀ.ਐੱਮ.ਸੀ.) ਦੀ ਰਾਜਨੀਤਕ ਅਤੇ ਕਾਨੂੰਨੀ ਮਾਮਲਿਆਂ ਦੀ ਕਮੇਟੀ ਦੇ ਮੁਖੀ ਵਾਂਗ ਰੇਨਹੁਆ, ਪੀਪੁਲਸ ਆਰਮਡ ਪੁਲਸ (ਪੀ.ਏ.ਪੀ.) ਦੇ ਰਾਜਨੀਤਕ ਕਮਿਸ਼ਨਰ ਝਾਂਗ ਹੋਂਗਬਿੰਗ ਅਤੇ ਸੀ.ਐੱਮ.ਸੀ. ਦੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਵਾਂਗ ਪੇਗ ਨੂੰ ਸ਼ਨੀਵਾਰ ਨੂੰ ਬਰਖਾਸਤ ਕੀਤਾ।
ਜਾਣਕਾਰੀ ਅਨੁਸਾਰ ਇਹ ਤਿੰਨੇ ਅਧਿਕਾਰੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਦੀ ਬਰਖਾਸਤਗੀ ਨਾਲ ਜਨਰਲਾਂ ਦੇ ਭਵਿੱਖ ਨੂੰ ਲੈ ਕੇ ਚੱਲ ਰਹੀ ਅਟਕਲਾਂ ਦੀ ਪੁਸ਼ਟੀ ਹੋਈ ਹੈ।
