CPEC ’ਤੇ ਭਾਰਤ ਦੇ ਵਿਰੋਧ ਨੂੰ ਚੀਨ ਨੇ ਮੁੜ ਅਣਗੌਲਿਆ, ਵਿਵਾਦਿਤ ਢਾਂਚੇ ਨੂੰ ਦੱਸਿਆ ਸਹੀ

Monday, May 24, 2021 - 10:03 PM (IST)

CPEC ’ਤੇ ਭਾਰਤ ਦੇ ਵਿਰੋਧ ਨੂੰ ਚੀਨ ਨੇ ਮੁੜ ਅਣਗੌਲਿਆ, ਵਿਵਾਦਿਤ ਢਾਂਚੇ ਨੂੰ ਦੱਸਿਆ ਸਹੀ

 ਇੰਟਰਨੈਸ਼ਨਲ ਡੈਸਕ : ਸੋਮਵਾਰ ਨੂੰ ਚੀਨ ਨੇ ਪਾਕਿਸਤਾਨ ਨਾਲ ਆਪਣੀ ਵਿਵਾਦਿਤ 60 ਅਰਬ ਡਾਲਰ ਦੀ ਚੀਨ-ਪਾਕਿਸਤਾਨ ਇਕੋਨਾਮਿਕ ਕੋਰੀਡੋਰ (ਸੀ. ਈ. ਪੀ. ਸੀ.) ਯੋਜਨਾ ਦਾ ਬਚਾਅ ਕੀਤਾ ਤੇ ਭਾਰਤ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ ਕਿ ਇਹ ਇਕ ਆਰਥਿਕ ਪਹਿਲ ਹੈ ਤੇ ਕਸ਼ਮੀਰ ਮੁੱਦੇ ’ਤੇ ਉਸ ਦੇ ਸਿਧਾਂਤਕ ਰੁਖ਼ ਨੂੰ ਪ੍ਰਭਾਵਿਤ ਨਹੀਂ ਕਰਦੀ। ਚੀਨ ਤੇ ਪਾਕਿਸਤਾਨ ਦੇ ਨੇਤਾਵਾਂ ਨੇ ਹਾਲ ਹੀ ਦੇ ਦਿਨਾਂ ’ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਦੀ ਤਰੱਕੀ ਦੀ ਪ੍ਰਸ਼ੰਸਾ ਕੀਤੀ ਹੈ। ਦੋਵਾਂ ਨਜ਼ਦੀਕੀ ਸਹਿਯੋਗੀਆਂ ਨੇ ਪਿਛਲੇ ਦਿਨੀਂ ਆਪਣੇ ਰਣਨੀਤਕ ਸਬੰਧਾਂ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ।

ਇਹ ਵੀ ਪੜ੍ਹੋ : ਅਮਰੀਕੀ ਤੇ ਆਸਟਰੇਲੀਆਈ ਵਿਗਿਆਨੀਆਂ ਨੇ ਜਗਾਈ ਉਮੀਦ, ਕਿਹਾ-ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ ਇਹ ਦਵਾਈ 

ਭਾਰਤ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਦੀ ਮੁੱਖ ਯੋਜਨਾ ਸੀ. ਪੀ. ਈ. ਸੀ. ਨੂੰ ਲੈ ਕੇ ਚੀਨ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚੋਂ ਹੋ ਕੇ ਲੰਘਦੀ ਹੈ। ਇਸ ਵਿਵਾਦਪੂਰਨ ਢਾਂਚੇ ਦੀ ਯੋਜਨਾ ਚੀਨ ਦੇ ਝਿੰਜਿਆਂਗ ਸੂਬੇ ਨੂੰ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ’ਚ ਗਵਾਦਰ ਬੰਦਰਗਾਹ ਨਾਲ ਜੋੜਦੀ ਹੈ।

ਇਹ ਵੀ ਪੜ੍ਹੋ : ਯੂ. ਕੇ. : ‘ਬਲੈਕ ਲਾਈਵਜ਼ ਮੈਟਰ’ ਦੀ ਕਾਰਕੁਨ ਸਾਸ਼ਾ ਜੌਹਨਸਨ ਦੇ ਸਿਰ ’ਚ ਲੱਗੀ ਗੋਲੀ, ਹਾਲਤ ਗੰਭੀਰ

ਚੀਨ ਨੇ ਸੀ. ਪੀ. ਈ. ਸੀ. ਦਾ ਬਚਾਅ ਕਰਦਿਆਂ ਕਿਹਾ ਕਿ ਇਹ ਇਕ ਆਰਥਿਕ ਯੋਜਨਾ ਹੈ, ਜਿਸ ਦਾ ਟੀਚਾ ਕਿਸੇ ਤੀਜੇ ਦੇਸ਼ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਸੋਮਵਾਰ ਮੀਡੀਆ ਬ੍ਰੀਫਿੰਗ ’ਚ ਸੀ. ਪੀ. ਈ. ਸੀ. ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਬੀ.ਆਰ. ਆਈ. ਦੇ ਅਧੀਨ ਮੋਹਰੀ ਯੋਜਨਾਵਾਂ ’ਚੋਂ ਇਕ ਸੀ. ਪੀ. ਈ. ਸੀ. ਨੇ ਬੁਨਿਆਦੀ ਢਾਂਚੇ, ਊਰਜਾ, ਬੰਦਰਗਾਹਾਂ ਤੇ ਉਦਯੋਗਿਕ ਪਾਰਕਾਂ ਦੇ ਵਿਕਾਸ ’ਚ ਅਹਿਮ ਤੇ ਵੱਡੀ ਤਰੱਕੀ ਕੀਤੀ ਹੈ।ਉਨ੍ਹਾਂ ਕਿਹਾ ਕਿ ਬੈਲਟ ਐਂਡ ਰੋਡ ਇਨੀਸ਼ੀਏਟਿਵ ਇਕ ਖੁੱਲ੍ਹੀ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਪਹਿਲ ਹੈ, ਜਿਸ ਦਾ ਟੀਚਾ ਖੇਤਰੀ ਸੰਪਰਕ ਨੂੰ ਵਧਾਉਣਾ ਤੇ ਸਾਂਝਾ ਵਿਕਾਸ ਹਾਸਲ ਕਰਨਾ ਹੈ।ਉਨ੍ਹਾਂ ਕਿਹਾ ਕਿ ਅਸੀਂ ਅਫਗਾਨਿਸਤਾਨ ਸਮੇਤ ਖੇਤਰੀ ਦੇਸ਼ਾਂ ’ਚ ਵੀ ਸੀ. ਪੀ. ਈ. ਸੀ. ਦਾ ਵਿਸਤਾਰ ਕਰ ਰਹੇ ਹਾਂ। ਇਸ ਨਾਲ ਨਾ ਸਿਰਫ ਪਾਕਿਸਤਾਨ ’ਚ ਤੇਜ਼ੀ ਨਾਲ ਆਰਥਿਕ ਵਿਕਾਸ ਨੂੰ ਬੜ੍ਹਾਵਾ ਮਿਲੇਗਾ, ਬਲਕਿ ਖੇਤਰੀ ਸੰਪਰਕ ਵੀ ਵਧੇਗਾ।


author

Manoj

Content Editor

Related News