ਚੀਨ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ 'ਜ਼ੀਰੋ ਕੋਵਿਡ' ਨੀਤੀ 'ਤੇ ਕਾਇਮ

03/19/2022 12:50:50 AM

ਬੀਜਿੰਗ-ਚੀਨ ਨੇ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਲਾਉਣ ਵਾਲੀ ਅਤੇ ਆਲੋਚਨਾ ਦਾ ਸਾਹਮਣਾ ਕਰ ਰਹੀ ਆਪਣੀ 'ਜ਼ੀਰੋ ਕੋਵਿਡ' ਨੀਤੀ 'ਚ ਢਿੱਲ ਦੇਣ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰ ਦਿੱਤਾ। ਦੇਸ਼ ਦੇ ਕਈ ਸ਼ਹਿਰਾਂ 'ਚ ਲੱਗੇ ਲਾਕਡਾਊਨ ਦੇ ਬਾਵਜੂਦ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ : ਅਸੰਤੁਸ਼ਟ ਸੰਸਦ ਮੈਂਬਰਾਂ ਤੋਂ ਨਾਰਾਜ਼ PTI ਮੈਂਬਰਾਂ ਨੇ ਸਿੰਧ ਹਾਊਸ 'ਤੇ ਧਾਵਾ ਬੋਲਿਆ

ਰਾਸ਼ਟਰੀ ਸਿਹਤ ਕਮਿਸ਼ਨ ਦੇ ਉਪ ਮੰਤਰੀ ਅਤੇ ਰਾਸ਼ਟਰੀ ਰੋਗ ਕੰਟਰੋਲ ਅਤੇ ਰੋਕਥਾਮ ਪ੍ਰਸ਼ਾਸਨ ਦੇ ਪ੍ਰਸ਼ਾਸਕ ਵਾਂਗ ਹੇਸ਼ੇਂਗ ਨੇ ਮੀਡੀਆ ਨੂੰ ਕਿਹਾ ਕਿ ਚੀਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੌਜੂਦਾ ਕਹਿਰ ਨੂੰ ਰੋਕਣ ਲਈ ਆਪਣੀ 'ਜ਼ੀਰੋ ਕੋਵਿਡ' ਨੀਤੀ ਦੀ ਅਨੁਪਾਲਣਾ ਕਰਨਾ ਜਾਰੀ ਰੱਖੇਗਾ। ਅਧਿਕਾਰਤ ਮੀਡੀਆ ਨੇ ਇਥੇ ਉਨ੍ਹਾਂ ਨੂੰ ਹਵਾਲੇ ਨਾਲ ਕਿਹਾ ਕਿ 'ਜ਼ੀਰੋ ਮਾਮਲਾ ਨੀਤੀ' ਦਾ ਟੀਚਾ ਸਭ ਤੋਂ ਘੱਟ ਸਮੇਂ 'ਚ ਮਹਾਮਾਰੀ ਨੂੰ ਕੰਟਰੋਲ ਕਰਨ ਦਾ ਹੈ ਤਾਂ ਕਿ ਸਮਾਜ ਨੂੰ ਇਸ ਦੀ ਘਟੋ-ਘੱਟ ਕੀਮਤ ਚੁਕਾਉਣੀ ਪਵੇ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਜੰਗ ਦੇ ਚੱਲਦੇ ਹੁਣ ਤੱਕ 65 ਲੱਖ ਲੋਕ ਹੋਏ ਚੁੱਕੇ ਹਨ ਬੇਘਰ : UN

ਉਨ੍ਹਾਂ ਕਿਹਾ ਕਿ ਇਸ ਰੁਖ਼ ਦਾ ਉਦੇਸ਼ ਤੁਰੰਤ ਪ੍ਰਕਿਰਿਆ ਅਤੇ ਟੀਚਾ ਰੋਕਥਾਮ ਅਤੇ ਕੰਟਰੋਲ ਹੈ। ਚੀਨ ਓਮੀਕ੍ਰੋਨ ਵੇਰੀਐਂਟ ਦੀ ਨਵੀਂ ਲਹਿਰ ਦੇ ਚੱਲਦੇ ਹੋ ਰਹੀ ਇਨਫੈਕਸ਼ਨ ਨੂੰ ਰੋਕਣ ਲਈ ਡੂੰਘੀ ਅਤੇ ਕੋਵਿਡ ਰੋਕਥਾਮ ਅਤੇ ਕੰਟਰੋਲ ਉਪਾਅ ਕਰ ਰਿਹਾ ਹੈ। ਇਸ ਨੀਤੀ ਤਹਿਤ ਚੀਨ ਨੇ ਅੰਤਰਰਾਸ਼ਟਰੀ ਯਾਤਰਾ 'ਤੇ ਸਖ਼ਤ ਪਾਬੰਦੀ ਲਾਈ ਹੈ ਜਿਸ ਦੇ ਚੱਲਦੇ ਕਈ ਲੱਖ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ : ਪੁਤਿਨ ਨੇ ਮਾਸਕੋ 'ਚ ਕੀਤੀ ਵਿਸ਼ਾਲ ਰੈਲੀ, ਯੂਕ੍ਰੇਨ ਦੇ ਸ਼ਹਿਰ 'ਤੇ ਜਾਨਲੇਵਾ ਹਮਲੇ ਵਧਾਏ ਗਏ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News