ਨਦੀ ''ਚ ਡੁੱਬ ਰਹੇ ਦੋਸਤ ਨੂੰ ਬਚਾਉਣ ਲਈ 7 ਬੱਚਿਆਂ ਨੇ ਮਾਰੀ ਛਾਲ, ਸਾਰਿਆਂ ਦੀ ਮੌਤ

Monday, Jun 22, 2020 - 09:40 AM (IST)

ਨਦੀ ''ਚ ਡੁੱਬ ਰਹੇ ਦੋਸਤ ਨੂੰ ਬਚਾਉਣ ਲਈ 7 ਬੱਚਿਆਂ ਨੇ ਮਾਰੀ ਛਾਲ, ਸਾਰਿਆਂ ਦੀ ਮੌਤ

ਬੀਜਿੰਗ- ਚੀਨ ਦੀ ਸਰਕਾਰੀ ਮੀਡੀਆ ਮੁਤਾਬਕ ਇੱਥੇ ਨਦੀ ਵਿਚ ਡੁੱਬ ਜਾਣ ਕਾਰਨ 8 ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਬੱਚਾ ਨਦੀ ਵਿਚ ਡੁੱਬ ਗਿਆ ਤੇ ਉਸ ਨੂੰ ਬਚਾਉਣ ਲਈ ਹੋਰ 7 ਬੱਚਿਆਂ ਨੇ ਵੀ ਨਦੀ ਵਿਚ ਛਾਲਾਂ ਮਾਰ ਦਿੱਤੀਆਂ ਤੇ ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ। ਇਹ ਹਾਦਸਾ ਦੱਖਣੀ-ਪੱਛਮੀ ਚੀਨ ਦੇ ਚੋਂਗਕਿੰਗ ਵਿਚ ਵਾਪਰਿਆ। ਇਹ ਬੱਚੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸਨ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਬੱਚੇ ਨਦੀ ਵੱਲ ਖੇਡਣ ਗਏ ਸਨ ਤੇ ਉਨ੍ਹਾਂ ਦੀ ਮੌਤ ਹੋ ਗਈ। ਸੋਮਵਾਰ ਸਵੇਰ ਤੱਕ ਇਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਇਹ ਵਿਦਿਆਰਥੀ ਚੋਂਗਕਿੰਗ ਸ਼ਹਿਰ ਦੇ ਮਿਕਸਨ ਇਲਾਕੇ ਤੋਂ ਸਨ। 
 


author

Lalita Mam

Content Editor

Related News