ਚੀਨ 'ਚ 2 ਮਕਾਨਾਂ ਨੂੰ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ

09/25/2017 9:31:09 AM

ਬੀਜਿੰਗ(ਭਾਸ਼ਾ)— ਚੀਨ ਵਿਚ ਪੂਰਬੀ ਝੇਜਿਆਂਗ ਸੂਬੇ ਵਿਚ 2 ਮਕਾਨਾਂ ਵਿਚ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਅਨੁਸਾਰ ਇਹ ਅੱਗ ਯੁਹੁਆਨ ਸ਼ਹਿਰ ਵਿਚ ਰਾਤ ਕਰੀਬ ਡੇਢ ਵਜੇ ਲੱਗੀ । ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ । ਇਸ ਘਟਨਾ ਵਿਚ 2 ਲੋਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਦੋਂ ਕਿ 10 ਹੋਰ ਲੋਕ ਮਾਮੂਲੀ ਤੌਰ ਉੱਤੇ ਝੁਲਸ ਗਏ ਹਨ । ਖਬਰ ਵਿਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।


Related News