ਜਿਨਪਿੰਗ ਦਾ ਪਾਰਟੀ ਦੇ ਅੰਦਰ ਵਿਰੋਧ, ਸਾਬਕਾ ਸਹਿਯੋਗੀ ਨੇ ਵਿੰਨ੍ਹਿਆ ਨਿਸ਼ਾਨਾ

08/20/2020 6:36:46 PM

ਬੀਜਿੰਗ (ਬਿਊਰੋ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਣੇ ਹੀ ਦੇਸ਼ ਵਿਚ ਆਪਣੀ ਹੀ ਪਾਰਟੀ ਦੇ ਅੰਦਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਟਰਲ ਪਾਰਟੀ ਸਕੂਲ ਤੋਂ ਕੱਢੀ ਗਈ ਪ੍ਰੋਫੈਸਰ ਕਾਈ ਸ਼ੀਆ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਹੱਥਾਂ ਵਿਚ ਬੇਲਗਾਮ ਸੱਤਾ ਰਹਿਣ ਨਾਲ ਚੀਨ ਦੁਨੀਆ ਦਾ ਦੁਸ਼ਮਣ ਬਣ ਗਿਆ ਹੈ। ਚੀਨ ਦੇ ਅਮੀਰ ਵਰਗਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਟਰੇਨਿੰਗ ਦੇ ਲਈ ਬਣੇ ਸੈਂਟਰਲ ਪਾਰਟੀ ਸਕੂਲ ਦੀ ਸਾਬਕਾ ਪ੍ਰੋਫੈਸਰ ਨੇ ਸ਼ੀ ਜਿਨਪਿੰਗ 'ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਦੀਆਂ ਨੀਤੀਆਂ ਦੇਸ਼ ਨੂੰ ਖਤਮ ਕਰ ਰਹੀਆਂ ਹਨ। 

ਚੀਨ ਦਾ ਰਾਸ਼ਟਰਪਤੀ ਸੈਂਟਰਲ ਪਾਰਟੀ ਸਕੂਲ ਦੇ ਪ੍ਰਧਾਨ ਹੁੰਦਾ ਹੈ। ਅਜਿਹੇ ਵਿਚ ਇਸੇ ਸਕੂਲ ਦੀ ਪ੍ਰੋਫੈਸਰ ਦਾ ਰਾਸ਼ਟਰਪਤੀ ਦੀ ਆਲੋਚਨਾ ਕਰਨਾ ਕਾਫੀ ਮਹੱਤਵਪੂਰਨ ਹੈ। ਇੱਥੇ ਦੱਸ ਦਈਏ ਕਿ ਕਾਈ ਸ਼ੀਆ ਨੂੰ ਸੋਮਵਾਰ ਨੂੰ ਕਮਿਊਨਿਸਟ ਪਾਰਟੀ ਆਫ ਚੀਨ ਤੋਂ  ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਇਕ ਕਥਿਤ ਆਡੀਓ ਰਿਕਾਡਿੰਗ ਹੈ ਜੋ ਕਿ ਮੰਨਿਆ ਜਾ ਰਿਹਾ ਹੈ ਕਿ ਕਾਈ ਸ਼ੀਆ ਦੀ ਹੈ। ਇਸ ਆਡੀਓ ਰਿਕਾਡਿੰਗ ਵਿਚ ਕਾਈ ਸ਼ੀਆ ਨੇ ਸ਼ੀ ਜਿਨਪਿੰਗ ਦੀ ਆਲੋਚਨਾ ਕੀਤੀ ਹੈ। ਪ੍ਰੋਫੈਸਰ ਕਾਈ ਨੇ ਆਪਣੀ ਸੁਰੱਖਿਆ ਦੇ ਖਿਆਲ ਨਾਲ ਚੀਨ ਨੂੰ ਛੱਡ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਪੈਦਾ ਹੋਇਆ ਸੁਨਹਿਰੀ ਕੱਛੂਕੰਮਾ, ਵਿਸ਼ਨੂੰ ਦਾ ਅਵਤਾਰ ਮੰਨ ਲੋਕ ਕਰ ਰਹੇ ਦਰਸ਼ਨ

ਸੈਂਟਰਲ ਪਾਰਟੀ ਸਕੂਲ ਨੇ ਕਿਹਾ ਕਿ ਉਹਨਾਂ ਦੀ ਟਿੱਪਣੀ ਨੇ ਦੇਸ਼ ਦੇ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਨਾਲ ਗੰਭੀਰ ਰਾਜਨੀਤਕ ਸਮੱਸਿਆਵਾਂ ਪੈਦਾ ਹੋਈਆਂ। ਅੰਗਰੇਜ਼ੀ ਅਖਬਾਰ 'ਦੀ ਗਾਰਡੀਅਨ' ਨੂੰ ਉਹਨਾਂ ਨੇ ਕਿਹਾ ਕਿ ਉਹ ਦੇਸ਼ ਵਿਚੋਂ ਬਾਹਰ ਕੱਢੇ ਜਾਣ 'ਤੇ ਖੁਸ਼ ਹੈ। ਕਾਈ ਸ਼ੀਆ ਨੇ ਕਿਹਾ,''ਸ਼ੀ ਦੇ ਸ਼ਾਸਨ ਕਾਲ ਵਿਚ ਚੀਨੀ ਕਮਿਊਨਿਸਟ ਪਾਰਟੀ ਚੀਨ ਦੇ ਲਈ ਤਰੱਕੀ ਦੀ ਤਾਕਤ ਨਹੀਂ ਰਹਿ ਗਈ ਹੈ। ਅਸਲ ਵਿਚ ਇਹ ਲੋਕ ਚੀਨ ਦੇ ਵਿਕਾਸ ਦੇ ਲਈ ਰੁਕਾਵਟ ਬਣ ਗਏ ਹਨ।'' ਉਹਨਾਂ ਨੇ ਅੱਗੇ ਕਿਹਾ,''ਮੈਨੂੰ ਵਿਸ਼ਵਾਸ ਹੈ ਕਿ ਸਿਰਫ ਮੈਂ ਹੀ ਨਹੀਂ ਹਾਂ ਜੋ ਪਾਰਟੀ ਛੱਡਣਾ ਚਾਹੁੰਦੀ ਹਾਂ। ਕਈ ਹੋਰ ਲੋਕ ਹਨ ਜੋ ਪਾਰਟੀ ਛੱਡਣੀ ਚਾਹੁਣਗੇ। ਮੈਂ ਕਈ ਸਾਲ ਪਹਿਲਾਂ ਪਾਰਟੀ ਛੱਡਣ ਦਾ ਮਨ ਬਣਾ ਲਿਆ ਸੀ ਜਦੋਂ ਮੇਰੇ ਬੋਲਣ ਦੇ ਲਈ ਜਗ੍ਹਾ ਨਹੀਂ ਬਚੀ ਸੀ।'' 

ਪਬਲਿਕ ਪਾਲਿਸੀ ਦੀ ਮਾਹਰ ਕਾਈ ਸ਼ੀਆ ਨੇ ਕਿਹਾ ਕਿ ਸ਼ੀ ਨੇ ਆਪਣੀਆਂ ਨੀਤੀਆਂ ਨਾਲ ਚੀਨ ਨੂੰ ਪੂਰੀ ਦੁਨੀਆ ਦਾ ਦੁਸ਼ਮਣ ਬਣਾ ਦਿੱਤਾ ਹੈ। ਇੱਥੇ ਦੱਸ ਦਈਏ ਕਿ ਚੀਨ ਵਿਚ ਸੁਪਰੀਮ ਲੀਡਰ ਦੀ ਜਰਾ ਜਿੰਨੀ ਵੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਂਦੀ। ਕਾਈ ਸ਼ੀਆ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਵਿਚ ਕਈ ਅਸੰਤੁਸ਼ਟ ਆਵਾਜ਼ਾਂ ਹਨ ਪਰ ਉਹ ਬਦਲੇ ਦੀ ਕਾਰਵਾਈ ਦੇ ਡਰ ਨਾਲ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ਾਂ ਤੋਂ ਬਚਣ ਦੇ ਡਰ ਨਾਲ ਆਵਾਜ਼ ਨਹੀਂ ਚੁੱਕਦੇ। ਸ਼ੀਆ ਕਾਈ ਕਹਿੰਦੀ ਹੈ ਕਿ ਅਜਿਹੇ ਵਾਤਵਾਰਨ ਵਿਚ ਜਦੋਂ ਸ਼ੀ ਜਿਨਪਿੰਗ ਖੁਦ ਸਾਰੇ ਫੈਸਲੇ ਲੈ ਰਹੇ ਹਨ ਤਾਂ ਗਲਤੀਆਂ ਹੋਣੀਆਂ ਲਾਜਮੀ ਹਨ। ਉਹਨਾਂ ਨੇ ਕੋਵਿਡ-19 ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਸ਼ੀ ਜਿਨਪਿੰਗ ਨੂੰ 7 ਜਨਵਰੀ ਨੂੰ ਹੀ ਕੋਰੋਨਾ ਇਨਫੈਕਸ਼ਨ ਦੀ ਜਾਣਕਾਰੀ ਮਿਲ ਗਈ ਸੀ ਪਰ ਉਹਨਾਂ ਨੇ ਇਸ ਦੀ ਜਨਤਕ ਘੋਸ਼ਣਾ 20 ਜਨਵਰੀ ਨੂੰ ਕੀਤੀ। ਜੇਕਰ ਉਹਨਾਂ ਨੂੰ 7 ਜਨਵਰੀ ਨੂੰ ਹੀ ਜਾਣਕਾਰੀ ਮਿਲੀ ਸੀ ਤਾਂ ਉਹ 20 ਦਿਨ ਕਿਉਂ ਇੰਤਜ਼ਾਰ ਕਰਦੇ ਰਹੇ। ਕਾਈ ਕਹਿੰਦੀ ਹੈ ਕਿ ਉਹਨਾਂ ਨੇ 2016 ਵਿਚ ਹੀ ਪਾਰਟੀ ਛੱਡਣ ਦਾ ਮਨ ਬਣਾ ਲਿਆ ਸੀ ਜਦੋਂ ਪਾਰਟੀ ਗੱਲਬਾਤ ਦੀ ਜਗ੍ਹਾ ਨਾਟਕੀ ਰੂਪ ਨਾਲ ਘੱਟ ਹੋ ਗਈ ਸੀ।


Vandana

Content Editor

Related News