ਚੀਨ ਦੇ ਸਪੇਸ ਪ੍ਰੋਗਰਾਮ ਨੂੰ ਵੱਡਾ ਝਟਕਾ, ਸੈਟੇਲਾਈਟ ਲਾਂਚ ਫੇਲ

Sunday, Sep 13, 2020 - 06:21 PM (IST)

ਚੀਨ ਦੇ ਸਪੇਸ ਪ੍ਰੋਗਰਾਮ ਨੂੰ ਵੱਡਾ ਝਟਕਾ, ਸੈਟੇਲਾਈਟ ਲਾਂਚ ਫੇਲ

ਬੀਜਿੰਗ (ਬਿਊਰੋ): ਚੀਨ ਦਾ ਰਿਮੋਟ ਸੇਂਸਿੰਗ ਸੈਟੇਲਾਈਟ ਜਿਲਿਨ-1 ਗੋਫੇਨ 02ਸੀ (Jilin-1 Gaofen 02C) ਸ਼ਨੀਵਾਰ ਨੂੰ ਪੰਧ ਵਿਚ ਪਹੁੰਚਣ ਤੋਂ ਖੁੰਝ ਗਿਆ ਅਤੇ ਭਟਕ ਕੇ ਕਰੈਸ਼ ਹੋ ਗਿਆ। ਪੁਲਾੜ ਦਾ ਸੁਪਰ ਪਾਵਰ ਬਣਨ ਦੀ ਕੋਸ਼ਿਸ਼ ਕਰ ਰਹੇ ਚੀਨ ਨੂੰ ਵਿਗਿਆਨਕ ਖੋਜ ਤੋਂ ਜ਼ਿਆਦਾ ਚਿੰਤਾ ਜਲਦੀ ਤੋਂ ਜਲਦੀ ਅੱਗੇ ਨਿਕਲਣ ਅਤੇ ਦੁਨੀਆ ਦੇ ਦੇਸ਼ਾਂ 'ਤੇ ਰੌਬ ਜਮਾਉਣ ਦੀ ਹੈ। ਇਸ ਲਈ ਉਸ ਦੇ ਕਈ ਸਪੇਸ ਮਿਸ਼ਨ ਲਗਾਤਾਰ ਫੇਲ ਹੋ ਰਹੇ ਹਨ।

ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਇਸ ਮਿਸ਼ਨ ਦੀ ਅਸਫਲਤਾ ਦੀ ਇਕ ਛੋਟੀ ਜਿਹੀ ਖਬਰ ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਦਾ ਆਪਟੀਕਲ ਰਿਮੋਟ ਸੈਂਸਿੰਗ ਸੈਟੇਲਾਈਟ ਜਿਲਿਨ-1 ਗੋਫੇਨ 02ਸੀ ਪਹਿਲਾਂ ਤੋਂ ਨਿਰਧਾਰਿਤ ਪੰਧ ਤੱਕ ਪਹੁੰਚਣ ਵਿਚ ਫੇਲ ਰਿਹਾ ਹੈ। ਇਸ ਸੈਟੇਲਾਈਟ ਨੂੰ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੁਪਹਿਰ 1.02 ਮਿੰਟ 'ਤੇ ਗੋਬੀ ਮਾਰੂਥਲ ਵਿਚ ਬਣੇ ਜਿਕੁਆਨ ਉਪਗ੍ਰਹਿ ਲਾਂਚ ਕੇਂਦਰ ਤੋਂ Kuaizhou-1a ਸੌਲਿਡ ਰਾਕੇਟ ਜ਼ਰੀਏ ਲਾਂਚ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਚੀਨੀ ਵਿਗਿਆਨੀ ਦਾ ਦਾਅਵਾ, ਲੈਬ 'ਚ ਚੀਨ ਨੇ ਤਿਆਰ ਕੀਤਾ ਹੈ ਕੋਰੋਨਾ, ਦੇਵਾਂਗੀ ਠੋਸ ਸਬੂਤ

ਲਾਂਚ ਸੈਂਟਰ ਨੇ ਕਿਹਾ ਕਿ ਲਾਂਚ ਹੁੰਦੇ ਹੀ ਸੈਟੇਲਾਈਟ ਦੀਆਂ ਗਤੀਵਿਧੀਆਂ ਅਸਧਾਰਨ ਹੋ ਗਈਆਂ ਅਤੇ ਮਿਸ਼ਨ ਫੇਲ ਹੋ ਗਿਆ। ਮਾਹਰਾਂ ਨੇ ਕਿਹਾ ਹੈ ਕਿ ਸੈਟੇਲਾਈਟ ਪੁਲਾੜ ਵਿਚ ਭਟਕ ਗਿਆ ਹੈ ਅਤੇ ਕਰੈਸ਼ ਹੋ ਗਿਆ ਹੈ। ਚੀਨ ਦੀਆਂ ਸਪੇਸ ਏਜੰਸੀਆਂ ਇਸ ਮਿਸ਼ਨ ਦੇ ਫੇਲ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਦੁਨੀਆ ਭਰ ਦੇ ਸੈਟੇਲਾਈਟ ਲਾਂਚ 'ਤੇ ਨਜ਼ਰ ਰੱਖਣ ਵਾਲੀ ਵੈਬਸਾਈਟ ਸਪੇਸਨਿਊਜ਼ ਡਾਟ ਕਾਮ ਦੇ ਮੁਤਾਬਕ, ਜਿਲਿਨ-1 ਗੋਫੇਨ 02ਸੀ ਸੈਟੇਲਾਈਟ ਕਥਿਤ ਰੂਪ ਨਾਲ ਹਾਈ ਰੈਜੋਲੂਸ਼ਨ ਕੈਮਰਿਆਂ ਨਾਲ ਲੈਸ ਸੀ। ਸਪੇਸ ਨਿਊਜ਼ ਡਾਟ ਕਾਮ ਦੇ ਮੁਤਾਬਕ, 2020 ਵਿਚ ਚੀਨ ਦੇ 26 ਲਾਂਚ ਵਿਚੋਂ ਚੌਥੀ ਅਸਫਲਤਾ ਹੈ। 


author

Vandana

Content Editor

Related News