ਚੀਨ ਨੇ ਨਵਾਂ ਆਪਟੀਕਲ ਰਿਮੋਟ ਸੈਂਸਿੰਗ ਉਪਗ੍ਰਹਿ ਕੀਤਾ ਲਾਂਚ
Sunday, Aug 23, 2020 - 06:23 PM (IST)

ਬੀਜਿੰਗ (ਵਾਰਤਾ): ਚੀਨ ਨੇ ਐਤਵਾਰ ਨੂੰ ਨਵਾਂ ਆਪਟੀਕਲ ਰਿਮੋਟ-ਸੈਂਸਿੰਗ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ। ਜਿਯੁਕਵਾਨ ਸੈਟਲਾਈਨ ਲਾਂਚ ਸੈਂਟਰ ਤੋਂ ਇਸ ਉਪਗ੍ਰਹਿ ਨੂੰ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 10.37 'ਤੇ ਲਾਂਚ ਕੀਤਾ ਗਿਆ। ਇਸ ਉਪਗ੍ਰਹਿ ਦਾ ਨਾਮ 'ਗਾਓਫੇਨ-9 05' ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਸਨਕੀ ਪਤੀ ਦੀ ਹੈਵਾਨੀਅਤ, ਸਾਬਕਾ ਪਤਨੀ ਸਾਹਮਣੇ ਤਲਵਾਰ ਨਾਲ ਕੱਟੇ ਪ੍ਰੇਮੀ ਦੇ ਗੁਪਤ ਅੰਗ
ਜਿਸ ਨੂੰ ਲੌਂਗ ਮਾਰਚ-2ਡੀ ਕੈਰੀਅਰ ਰਾਕੇਟ ਜ਼ਰੀਏ ਪੰਧ ਵਿਚ ਭੇਜਿਆ ਗਿਆ ਹੈ। ਰਾਕੇਟ ਦੇ ਮਾਧਿਅਮ ਨਾਲ ਇਕ ਮਲਟੀਫੰਕਸ਼ਨਲ ਟੈਸਟ ਸੈਟੇਲਾਈਟ ਅਤੇ ਟਿਯਾਂਟੁਓ-5 ਨਾਮ ਦਾ ਇਕ ਹੋਰ ਉਪਗ੍ਰਹਿ ਵੀ ਲਾਂਚ ਕੀਤਾ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਉਪਗ੍ਰਹਿ ਨੂੰ ਅੱਜ ਲਾਂਚ ਕੀਤਾ ਗਿਆ। ਉਪਗ੍ਰਹਿ ਲੌਂਗ ਮਾਰਚ ਰਾਕੇਟ ਸੀਰੀਜ਼ ਦਾ 343ਵਾਂ ਮਿਸ਼ਨ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਨੇਪਾਲ ਦੇ 7 ਜ਼ਿਲ੍ਹਿਆਂ ਦੀ ਜ਼ਮੀਨ 'ਤੇ ਕੀਤਾ ਕਬਜ਼ਾ, ਓਲੀ ਨੇ ਸਾਧੀ ਚੁੱਪੀ