ਚੀਨ ''ਚ ਵਾਪਰਿਆ ਸੜਕ ਹਾਦਸਾ, 5 ਲੋਕਾਂ ਦੀ ਮੌਤ
Sunday, Jul 12, 2020 - 02:35 PM (IST)

ਨਾਨਿੰਗ (ਵਾਰਤਾ) : ਚੀਨ ਦੇ ਗੁਆਂਗਸ਼ੀ ਝੁਆਂਗ ਖੇਤਰ ਵਿਚ ਐਤਵਾਰ ਸਵੇਰੇ ਇਕ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਗੁਆਂਗਸ਼ੀ ਦੀ ਰਾਜਧਾਨੀ ਨਾਨਿੰਗ ਦੇ ਜਨਤਕ ਸੁਰੱਖਿਆ ਬਿਊਰੋ ਨੇ ਦੱਸਿਆ ਕਿ ਕਿੰਗਕਵਾਨ ਪਿੰਡ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 7:40 'ਤੇ ਇਕ ਬਸ ਅਤੇ ਟ੍ਰੇਲਰ-ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੀ ਹੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਘਟਨਾ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।