ਚੀਨ ਦੇ ਪਹਿਲੇ ''ਸਾਈਬਰ ਅਸੰਤੁਸ਼ਟ'' ਸ਼ਖਸ ਨੂੰ ਜੇਲ ਦੀ ਸਜ਼ਾ

Monday, Jul 29, 2019 - 05:50 PM (IST)

ਚੀਨ ਦੇ ਪਹਿਲੇ ''ਸਾਈਬਰ ਅਸੰਤੁਸ਼ਟ'' ਸ਼ਖਸ ਨੂੰ ਜੇਲ ਦੀ ਸਜ਼ਾ

ਬੀਜਿੰਗ (ਭਾਸ਼ਾ)— ਚੀਨ ਦੇ ਪਹਿਲੇ 'ਸਾਈਬਰ ਅਸੰਤੁਸ਼ਟ' ਸ਼ਖਸ ਹੁਆਂਗ ਕਿਊਈ ਨੂੰ ਸਰਕਾਰੀ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿਚ ਸੋਮਵਾਰ ਨੂੰ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਕਿਊਈ ਦੀ ਵੈਬਸਾਈਟ ਨੇ ਮਨੁੱਖੀ ਅਧਿਕਾਰ ਸਮੇਤ ਵੱਖ-ਵੱਖ ਸੰਵੇਦਨਸ਼ੀਲ ਮੁੱਦਿਆਂ 'ਤੇ ਜਾਣਕਾਰੀ ਸਾਹਮਣੇ ਰੱਖੀ ਸੀ। 

ਮਿਆਂਯਾਂਗ ਇੰਟਰਮੀਡੀਏਟ ਪੀਪਲਜ਼ ਕੋਰਟ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਦੇਸ਼ ਦੀ ਸਰਕਾਰੀ ਗੁਪਤ ਜਾਣਕਾਰੀ ਲੀਕ ਕਰਨ ਅਤੇ ਸਰਕਾਰੀ ਗੁਪਤ ਜਾਣਕਾਰੀ ਵਿਦੇਸ਼ੀ ਇਕਾਈਆਂ ਨੂੰ ਮੁਹੱਈਆ ਕਰਾਉਣ ਦਾ ਦੋਸ਼ੀ ਸੀ। ਅਦਾਲਤ ਨੇ ਇਸ ਦੇ ਨਾਲ ਹੀ ਕਿਹਾ ਕਿ ਹੁਆਂਗ ਨੂੰ 4 ਸਾਲ ਤੱਕ ਰਾਜਨੀਤਕ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਵੇਗਾ।


author

Vandana

Content Editor

Related News