ਚੀਨ ''ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ

Sunday, Jul 12, 2020 - 11:32 AM (IST)

ਚੀਨ ''ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ

ਬੀਜਿੰਗ (ਭਾਸ਼ਾ) : ਚੀਨ ਦੇ ਉੱਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਨੂੰ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ। ਹਾਲਾਂਕਿ ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਅਧਿਕਾਰਤ ਸਮਾਚਾਰ ਏਜੰਸੀ 'ਸ਼ਿੰਹੁਆ' ਨੇ ਖ਼ਬਰ ਦਿੱਤੀ ਕਿ ਬੀਜਿੰਗ ਸਮੇਤ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਚੀਨ ਭੂਚਾਲ ਨੈੱਟਵਰਕ ਕੇਂਦਰ ਨੇ ਦੱਸਿਆ ਕਿ ਭੂਚਾਲ ਸਵੇਰੇ 6 ਵੱਜ ਕੇ 38 ਮਿੰਟ 'ਤੇ ਆਇਆ ਜੋ ਗੁਏ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ। ਇਸ ਦੇ ਬਾਅਦ 7 ਵੱਜ ਕੇ 2 ਮਿੰਟ 'ਤੇ ਜ਼ਿਲ੍ਹੇ ਵਿਚ 2.2 ਤੀਬਰਤਾ ਦਾ ਭੂਚਾਲ ਦਾ ਦੂਜਾ ਝੱਟਕਾ ਆਇਆ। ਖ਼ਬਰ ਵਿਚ ਕਿਹਾ ਗਿਆ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਫਾਇਰਫਾਈਟਰਜ਼ ਕਰਮੀਆਂ ਨੂੰ ਜ਼ਿਲ੍ਹੇ ਲਈ ਰਵਾਨਾ ਕੀਤਾ ਗਿਆ ਹੈ। ਰੇਲ ਵਿਭਾਗ ਨੇ ਇਲਾਕੇ 'ਚੋਂ ਲੰਘਣ ਵਾਲੀ ਯਾਤਰੀ ਰੇਲ ਸੇਵਾ 'ਤੇ ਰੋਕ ਲਗਾਉਣ ਲਈ ਤੁਰੰਤ ਐਮਰਜੈਂਸੀ ਯੋਜਨਾ ਸ਼ੁਰੂ ਕੀਤੀ ਅਤੇ ਰੇਲ ਉਪਕਰਨਾਂ ਅਤੇ ਹੋਰ ਸਹੂਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਤਹਾਸ ਦੀ ਸਭ ਤੋਂ ਭਿਆਨਕ ਕੁਦਰਤੀ ਆਫਤਾਂ ਵਿਚੋਂ ਇਕ ਵਿਚ, ਤੰਗਸ਼ਾਨ ਵਿਚ 1976 ਵਿਚ ਆਏ 7.8 ਤੀਬਰਤਾ ਦੇ ਭੂਚਾਲ ਨੇ ਘੱਟ ਤੋਂ ਘੱਟ 2,42,000 ਲੋਕਾਂ ਦੀ ਜਾਨ ਲੈ ਲਈ ਸੀ।


author

cherry

Content Editor

Related News