ਚੀਨ ਦਾ ''ਕੋਰੋਨਾ ਵੈਕ'' ਟੀਕਾ ਪਰੀਖਣ ''ਚ ਸਫਲ, ਸੁਰੱਖਿਅਤ ਹੋਣ ਦਾ ਦਾਅਵਾ
Wednesday, Nov 18, 2020 - 01:14 PM (IST)
ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਲਈ 'ਕੋਰੋਨਾ ਵੈਕ' ਟੀਕੇ ਦੇ ਮੁੱਢਲੇ ਪੜਾਅ ਦਾ ਕਲੀਨਿਕਲ ਟ੍ਰਾਇਲ ਸਫਲ ਹੋ ਗਿਆ ਹੈ। ਇਸ ਦੇ ਨਤੀਜਿਆਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਦਵਾਈ ਹੁਣ ਤੱਕ ਸੁਰੱਖਿਅਤ ਸਾਬਤ ਹੋਈ ਹੈ ਅਤੇ ਇਸ ਨੇ 18 ਤੋਂ 59 ਸਾਲ ਦੇ ਸਿਹਤਮੰਦ ਲੋਕਾਂ ਵਿਚ ਐਂਟੀਬੌਡੀਜ਼ ਵਿਕਸਿਤ ਕੀਤੀ ਹੈ।
'ਲੈਂਸੇਟ ਇਨਫੈਕਸ਼ੀਅਸ ਡਿਜੀਜ਼' ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ, ਇਨਫੈਕਸ਼ਨ ਦਾ ਟੀਕਾ ਬਣਾਉਣ ਦੀ ਦੌੜ ਵਿਚ ਸ਼ਾਮਲ 'ਕੋਰੋਨਾ ਵੈਕ' ਦੇ ਪਹਿਲੇ ਟੀਕਾਕਰਨ ਦੇ 28 ਦਿਨ ਦੇ ਅੰਦਰ ਇਹ ਲੋਕਾਂ ਵਿਚ ਐਂਟੀਬੌਡੀਜ਼ ਪ੍ਰਤੀਕਿਰਿਆ ਪੈਦਾ ਕਰ ਸਕਦਾ ਹੈ। ਚੀਨ ਦੇ ਜਿਆਂਗਸੂ ਪ੍ਰੋਵੈਂਸ਼ੀਅਲ ਸੈਂਟਰ ਫੌਰ ਡਿਜੀਜ਼ ਕੰਟਰੋਲ ਦੇ ਖੋਜੀਆਂ ਨੇ ਸਭ ਤੋਂ ਵੱਧ ਐਂਟੀਬੌਡੀਜ਼ ਪ੍ਰਤੀਕਿਰਿਆ ਪੈਦਾ ਕਰਨ ਲਈ ਸਭ ਤੋਂ ਵੱਧ ਡੋਜ਼ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਜਾਪਾਨ ਅਤੇ ਆਸਟ੍ਰੇਲੀਆ ਨੇ ਚੀਨ ਦਾ ਮੁਕਾਬਲਾ ਕਰਨ ਲਈ ਰੱਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
ਅਧਿਐਨ ਦੇ ਸਹਿ ਲੇਖਕ ਫੇਂਗਕਈ ਝੂ ਦੇ ਮੁਤਾਬਕ,''ਸਾਡਾ ਐਂਟੀਬੌਡੀਜ਼ ਅਧਿਐਨ ਦੱਸਦਾ ਹੈ ਕਿ ਕੋਰੋਨਾ ਵੈਕ ਦੇ ਦੋ ਡੋਜ਼ 14 ਦਿਨ ਦੇ ਅੰਤਰਾਲ ਵਿਚ ਦਿੱਤੇ ਜਾਣ 'ਤੇ ਇਹ ਟੀਕਾਕਰਨ ਦੇ ਚਾਰ ਹਫਤੇ ਦੇ ਅੰਦਰ ਸਭ ਤੋਂ ਵੱਧ ਐਂਟੀਬੌਡੀਜ਼ ਪ੍ਰਤੀਕਿਰਿਆ ਪੈਦਾ ਕਰਨ ਵਿਚ ਸਮਰੱਥ ਹੈ।'' ਉਹਨਾਂ ਨੇ ਕਿਹਾ,''ਲੰਬੇ ਅੰਤਰਾਲ ਵਿਚ ਜਦੋਂ ਕੋਵਿਡ-19 ਦਾ ਖਤਰਾ ਘੱਟ ਹੋ ਜਾਵੇਗਾ, ਉਦੋਂ ਇਕ ਮਹੀਨੇ ਦੇ ਫਰਕ ਵਿਚ ਦੋ ਡੋਜ਼ ਦੇਣਾ ਲੰਬੇ ਸਮੇਂ ਦੇ ਪ੍ਰਤੀਰੋਧੀ ਢਾਂਚੇ ਨੂੰ ਵਿਕਸਿਤ ਕਰਨ ਲਈ ਲੋੜੀਂਦਾ ਰਹੇਗਾ।''