ਚੀਨ ਦਾ ਇਹ ਸ਼ਹਿਰ ''ਸਿਨੋਵੈਕ'' ਕੋਰੋਨਾ ਵੈਕਸੀਨ ਵੇਚਣ ਲਈ ਤਿਆਰ, ਇੰਨੀ ਹੋਵੇਗੀ ਕੀਮਤ

Friday, Oct 16, 2020 - 04:46 PM (IST)

ਚੀਨ ਦਾ ਇਹ ਸ਼ਹਿਰ ''ਸਿਨੋਵੈਕ'' ਕੋਰੋਨਾ ਵੈਕਸੀਨ ਵੇਚਣ ਲਈ ਤਿਆਰ, ਇੰਨੀ ਹੋਵੇਗੀ ਕੀਮਤ

ਬੀਜਿੰਗ (ਬਿਊਰੋ) :ਚੀਨ ਦਾ ਜਿਆਕਸਿਨ ਸ਼ਹਿਰ ਐਮਰਜੈਂਸੀ ਸਥਿਤੀ ਵਿਚ ਸਿਨੋਵੈਕ ਕੋਰੋਨਾ ਵੈਕਸੀਨ ਵੇਚਣ ਲਈ ਤਿਆਰ ਹੈ। ਵੈਕਸੀਨ ਦੀ ਕੀਮਤ ਵੀ ਉਸ ਨੇ ਤੈਅ ਕਰ ਦਿੱਤੀ ਹੈ। ਖ਼ਬਰਾਂ ਦੇ ਮੁਤਾਬਕ, ਲੋੜੀਂਦੇ ਕਾਮਿਆਂ ਅਤੇ ਹੋਰ ਉੱਚ ਜ਼ੋਖਮ ਸਮੂਹ ਵਾਲੇ ਲੋਕਾਂ ਨੂੰ ਲੱਗਭਗ 60 ਡਾਲਰ ਮਤਲਬ ਕਰੀਬ ਸਾਢੇ 4 ਹਜ਼ਾਰ ਰੁਪਏ ਵਿਚ ਵੈਕਸੀਨ ਵੇਚਣ ਦੀ ਗੱਲ ਕਹੀ ਗਈ ਹੈ। 

PunjabKesari

ਰੋਗ ਕੰਟਰੋਲ ਅਤੇ ਰੋਕਥਾਮ (ਸੀ.ਡੀ.ਸੀ.) ਦੇ ਲਈ ਪੂਰਬੀ ਸ਼ਹਿਰ ਜਿਆਕਸਿਨ ਦੇ ਕੇਂਦਰ ਨੇ ਵੀਚੈਟ 'ਤੇ ਇਕ ਬਿਆਨ ਵਿਚ ਕਿਹਾ ਕਿ ਕੋਰੋਨਾਵੈਕ ਨਾਮ ਦੀ ਵੈਕਸੀਨ ਦੀ ਕੀਮਤ 200 ਯੁਆਨ (29.75 ਡਾਲਰ ਪ੍ਰਤੀ ਖੁਰਾਕ) ਮਤਲਬ ਕਰੀਬ ਚਾਰ ਹਜ਼ਾਰ ਰੁਪਏ ਹੋਵੇਗੀ। ਰਿਪੋਰਟ ਦੇ ਮੁਤਾਬਕ, ਚੀਨ ਨੇ ਐਮਰਜੈਂਸੀ ਪ੍ਰਵਾਨਗੀ ਦੇ ਤਹਿਤ ਸਿਹਤ ਆਦਿ ਲੋੜੀਂਦੀਆਂ ਸੇਵਾਵਾਂ ਨਾਲ ਜੁੜੇ ਲੱਖਾਂ ਕਰਮਚਾਰੀਆਂ ਅਤੇ ਉੱਚ ਜ਼ੋਖਮ ਸਮੂਹ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣੀ ਸ਼ੁਰੂ ਕਰ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਅਦਾਲਤ ਨੇ ਸੰਘੀ ਸਰਕਾਰ ਨੂੰ ਕੀਤੇ ਸਵਾਲ

ਭਾਵੇਂਕਿ ਚੀਨੀ ਵੈਕਸੀਨ ਦੇ ਆਖਰੀ ਪੜਾਅ ਦੇ ਟ੍ਰਾਇਲ ਦਾ ਨਤੀਜਾ ਸਾਹਮਣੇ ਨਹੀਂ ਆਇਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਲੰਬੇ ਸਮੇਂ ਤੱਕ ਵੈਕਸੀਨ ਦੀ ਵਰਤੋਂ ਦੇ ਲਈ ਇਕ ਫੇਜ਼-3 ਟ੍ਰਾਇਲ ਪੂਰਾ ਕੀਤੇ ਜਾਣ ਦੀ ਲੋੜ ਹੁੰਦੀ ਹੈ। ਇੱਥੇ ਦੱਸ ਦਈਏ ਕਿ ਚੀਨ ਵਿਚ ਤਿੰਨ ਵੈਕਸੀਨ ਉਮੀਦਵਾਰ ਨੂੰ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾਂ ਵਿਚ ਸਿਨੋਵੈਕ, ਸੀ.ਐੱਨ.ਬੀ.ਜੀ. ਅਤੇ ਕੈਨਸਿਨੋ ਬਾਇਓਲੌਜੀਕਲ ਕੰਪਨੀ ਦੀ ਵੈਕਸੀਨ ਸ਼ਾਮਲ ਹੈ। ਕੈਨਸਿਨੋ ਕੰਪਨੀ ਦੀ ਵੈਕਸੀਨ ਨੂੰ ਚੀਨੀ ਮਿਲਟਰੀ ਦੇ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ।


author

Vandana

Content Editor

Related News