ਅਨੋਖਾ ਵਿਰੋਧ : ਚੀਨ ਨੇ ਪਾਬੰਦੀ ਲਾਈ ਤਾਂ ਪੂਰਾ ਤਾਈਵਾਨ ਖਾਣ ਲੱਗਾ ਅਨਾਨਾਸ

Monday, Mar 08, 2021 - 04:39 PM (IST)

ਅਨੋਖਾ ਵਿਰੋਧ : ਚੀਨ ਨੇ ਪਾਬੰਦੀ ਲਾਈ ਤਾਂ ਪੂਰਾ ਤਾਈਵਾਨ ਖਾਣ ਲੱਗਾ ਅਨਾਨਾਸ

ਤਾਈਪੇ (ਇੰਟ.) : ਤਾਈਵਾਨ ਨੂੰ ਆਪਣਾ ਹਿੱਸਾ ਮੰਨਣ ਵਾਲਾ ਚੀਨ ਹੁਣ ਉਸੇ ਦਾ ਦੁਸ਼ਮਣ ਬਣ ਗਿਆ ਹੈ। ਅਸਲ ਵਿਚ ਚੀਨ ਨੇ ਤਾਈਵਾਨ ਤੋਂ ਆਉਣ ਵਾਲੇ ਅਨਾਨਾਸ ’ਤੇ ਪਾਬੰਦੀ ਲਾ ਦਿੱਤੀ ਹੈ। ਉਸ ਨੇ ਦਲੀਲ ਦਿੰਦਿਆਂ ਕਿਹਾ ਕਿ ਇਨ੍ਹਾਂ ਅਨਾਨਾਸਾਂ ਵਿਚ ਕੀੜੇ ਮਿਲੇ ਹਨ, ਜੋ ਸਿਹਤ ਲਈ ਨੁਕਸਾਨਦੇਹ ਹਨ। ਤਾਈਵਾਨ ਅਨਾਨਾਸ ਦਾ ਵੱਡਾ ਉਤਪਾਦਕ ਹੈ ਅਤੇ ਚੀਨ ਉਸ ਤੋਂ ਲਗਭਗ 77 ਫੀਸਦੀ ਅਨਾਨਾਸ ਦੀ ਦਰਾਮਦ ਕਰਦਾ ਹੈ। ਅਜਿਹੀ ਹਾਲਤ ਵਿਚ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਤਾਈਵਾਨ ਦੇ ਲੋਕਾਂ ਨੇ ਡਟ ਕੇ ਅਨਾਨਾਸ ਦੀ ਖਰੀਦਦਾਰੀ ਕੀਤੀ ਅਤੇ ਜਿੰਨਾ ਫਲ ਚੀਨ ਖਰੀਦਦਾ ਸੀ, ਉਹ ਸਾਰਾ 4 ਦਿਨ ਵਿਚ ਹੀ ਖਰੀਦ ਲਿਆ।

ਤਾਈਵਾਨ ’ਚ ਸਾਲਾਨਾ ਲਗਭਗ 4.20 ਟਨ ਅਨਾਨਾਸ ਦੀ ਪੈਦਾਵਾਰ ਹੁੰਦੀ ਹੈ। ਇਸ ਵਿਚੋ ਂ ਲਗਭਗ 11 ਫੀਸਦੀ ਫਲ ਦੁਨੀਆ ਦੇ 16 ਦੇਸ਼ਾਂ ਨੂੰ ਵੇਚਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਅਨਾਨਾਸ ਦਾ ਸਭ ਤੋਂ ਵੱਡਾ ਖਰੀਦਦਾਰ ਚੀਨ ਹੈ, ਜੋ ਕੁਲ ਦਰਾਮਦ ਦਾ 90 ਫੀਸਦਾ ਹਿੱਸਾ ਲੈ ਰਿਹਾ ਹੈ। ਚੀਨ ਵਲੋਂ ਇਸ ਦੀ ਦਰਾਮਦ ’ਤੇ ਪਾਬੰਦੀ ਲੱਗਣ ਨਾਲ ਤਾਈਵਾਨ ਨੂੰ ਵੱਡਾ ਨੁਕਸਾਨ ਹੁੰਦਾ।

ਅਜਿਹੀ ਸਥਿਤੀ ਵਿੱਚ, ਕਿਸਾਨਾਂ ਨੂੰ ਬਰਬਾਦੀ ਤੋਂ ਬਚਾਉਣ ਲਈ ਤਾਈਵਾਨ ਵਿੱਚ ਖੇਤੀਬਾੜੀ ਵਿਭਾਗ ਨੇ ਅਨਾਨਾਸ ਦੀ ਆਜ਼ਾਦੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਅਨਾਨਾਸ ਖਰੀਦਣ। ਵਿਭਾਗ ਨੂੰ 20 ਹਜ਼ਾਰ ਟਨ ਅਨਾਨਾਸ ਖਰੀਦਣ ਦੀ ਉਮੀਦ ਸੀ। ਖੇਤੀਬਾੜੀ ਮੰਤਰੀ ਚੇਨ ਚੀ-ਚੁੰਗ ਦੇ ਅਨੁਸਾਰ, ਚਾਰ ਦਿਨਾਂ ਦੇ ਅੰਦਰ, ਜਨਤਾ ਨੇ 41 ਹਜ਼ਾਰ ਟਨ ਤੋਂ ਜ਼ਿਆਦਾ ਅਨਾਨਾਸ ਖਰੀਦਿਆ। ਇਹ ਚੀਨ ਨੂੰ ਵੇਚੇ ਜਾਣ ਵਾਲੇ ਅਨਾਨਾਸ ਤੋਂ ਕਿਤੇ ਜ਼ਿਆਦਾ ਹੈ।

ਰੰਗ ਲਿਆਈ ਮੁਹਿੰਮ: ਸਰਕਾਰ ਦੀ ਅਪੀਲ ਤੋਂ ਬਾਅਦ 180 ਕੰਪਨੀਆਂ ਨੇ 7187 ਟਨ, 19 ਕੰਪਨੀਆਂ ਨੇ 15 ਹਜ਼ਾਰ ਟਨ, ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਨੇ 4500 ਟਨ ਅਤੇ ਹੋਰ ਰਿਟੇਲਰਾਂ ਨੇ 15,000 ਟਨ ਅਨਾਨਾਸ ਖਰੀਦਿਆ। ਉਨ੍ਹਾਂ ਕਿਹਾ ਕਿ ਤਾਈਵਾਨ ਚੀਨ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਬਰਾਮਦ ਵਧਾਉਣ ‘ਤੇ ਵੀ ਜ਼ੋਰ ਦੇਵੇਗਾ। ਸਾਲ 2020 ਵਿਚ ਚੀਨ ਨੂੰ ਕੁੱਲ 131 ਮਿਲੀਅਨ ਡਾਲਰ ਦੀ ਨਿਰਯਾਤ ਕੀਤਾ ਗਿਆ, ਜਦੋਂਕਿ ਹੋਰ ਦੇਸ਼ਾਂ ਨੂੰ ਕੁੱਲ 52 ਮਿਲੀਅਨ ਡਾਲਰ ਦਾ ਨਿਰਯਾਤ ਕੀਤਾ ਗਿਆ ਸੀ।


author

cherry

Content Editor

Related News