ਸ਼ਿਕਾਗੋ ''ਚ ਪੁਲਸ ਅਧਿਕਾਰੀ ਦੀ ਗੋਲੀ ਨੇ ਲਈ 13 ਸਾਲਾਂ ਲੜਕੇ ਦੀ ਜਾਨ
Sunday, Apr 04, 2021 - 02:16 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਸ਼ਿਕਾਗੋ ਦੇ ਇਕ ਪੁਲਸ ਅਧਿਕਾਰੀ ਨੂੰ ਇਕ ਹਥਿਆਰਬੰਦ ਟਕਰਾਅ ਦੀ ਘਟਨਾ ਦੌਰਾਨ ਇਕ ਕਿਸ਼ੋਰ ਨੂੰ ਗੋਲੀ ਮਾਰਨ ਤੋਂ ਬਾਅਦ ਪ੍ਰਸ਼ਾਸਨਿਕ ਡਿਊਟੀ 'ਤੇ ਲਗਾਇਆ ਗਿਆ ਹੈ। ਇਸ ਘਟਨਾ 'ਚ ਕੁੱਕ ਕਾਉਂਟੀ ਦੇ ਮੈਡੀਕਲ ਜਾਂਚ ਅਧਿਕਾਰੀ ਦੇ ਅਨੁਸਾਰ ਇਸ ਐਡਮ ਟੋਲੇਡੋ ਨਾਂ ਦੇ ਲੜਕੇ ਦੀ ਛਾਤੀ 'ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ-ਟੈਕਸਾਸ 'ਚ ਪੁਲਸ ਹਿਰਾਸਤ 'ਚ ਵਿਅਕਤੀ ਦੀ ਮੌਤ ਹੋਣ ਕਾਰਣ 7 ਅਧਿਕਾਰੀ ਮੁਅੱਤਲ
ਟੋਲੇਡੋ, ਜਿਸ ਦੀ ਪਛਾਣ ਮੈਡੀਕਲ ਜਾਂਚ ਕਰਤਾ ਦੇ ਦਫਤਰ ਦੁਆਰਾ ਇਕ 13 ਸਾਲਾ ਲੜਕੇ ਵਜੋਂ ਕੀਤੀ ਗਈ ਹੈ, ਸ਼ਹਿਰ ਦੇ ਪੱਛਮ ਵਾਲੇ ਪਾਸੇ ਲਿਟਲ ਵਿਲੇਜ ਮੁਹੱਲੇ 'ਚ ਰਹਿੰਦਾ ਸੀ। ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਰਾਤ 2 ਵਜੇ ਤੋਂ ਬਾਅਦ ਅਧਿਕਾਰੀਆਂ ਨੇ ਲਿਟਲ ਪਿੰਡ 'ਚ ਇਕ ਗੋਲੀਬਾਰੀ ਦੀ ਚੇਤਾਵਨੀ ਦਾ ਜਵਾਬ ਦਿੱਤਾ, ਜਿਸ ਦੌਰਾਨ ਦੋ ਲੋਕ ਇਕ ਗਲੀ 'ਚ ਭੱਜ ਗਏ ,ਜਿਨ੍ਹਾਂ ਦਾ ਅਧਿਕਾਰੀਆਂ ਵੱਲ਼ੋਂ ਪਿੱਛਾ ਕੀਤਾ। ਪਿੱਛਾ ਕਰਨ ਦੌਰਾਨ ਸਾਹਮਣਾ ਹੋਣ 'ਤੇ ਇਕ ਅਧਿਕਾਰੀ ਨੇ ਲੜਕੇ ਦੀ ਛਾਤੀ 'ਚ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ-'ਵੈਕਸੀਨ ਪਾਸਪੋਰਟ' ਦਾ ਅਮਰੀਕੀ ਰਿਪਬਲਿਕਨ ਨੇਤਾਵਾਂ ਵੱਲੋਂ ਵਿਰੋਧ
ਪੁਲਸ ਮੁਤਾਬਕ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ਤੇ ਇਕ ਹਥਿਆਰ ਵੀ ਬਰਾਮਦ ਹੋਇਆ ਹੈ। ਪੁਲਸ ਦੇ ਬੁਲਾਰੇ ਟੌਮ ਅਹਰਨ ਨੇ ਇਸ ਘਟਨਾ ਨੂੰ “ਹਥਿਆਰਬੰਦ ਟਕਰਾਅ” ਕਰਾਰ ਦਿੱਤਾ ਹੈ ਅਤੇ ਇਸ ਘਟਨਾ 'ਚ ਸ਼ਾਮਲ ਦੂਸਰੇ ਆਦਮੀ ਦੇ ਹਿਰਾਸਤ 'ਚ ਹੋਣ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਇਸ ਘਟਨਾ ਨੂੰ ਬਾਡੀ ਕੈਮਰੇ 'ਚ ਕੈਦ ਕੀਤਾ ਗਿਆ ਹੈ, ਪਰ ਟੋਲੇਡੋ ਦੇ ਨਾਬਾਲਗ ਹੋਣ ਕਰਕੇ ਇਸ ਫੁਟੇਜ ਨੂੰ ਅਦਾਲਤ ਦੇ ਆਦੇਸ਼ ਤੋਂ ਬਿਨਾਂ ਜਾਰੀ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ-ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।