PML-N ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਖ਼ਿਲਾਫ਼ ਅਦਾਲਤ ''ਚ ਚਲਾਨ ਪੇਸ਼

Tuesday, Dec 14, 2021 - 04:16 PM (IST)

ਇਸਲਾਮਾਬਾਦ (ਯੂ.ਐੱਨ.ਆਈ.): ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਸੋਮਵਾਰ ਨੂੰ ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਖ਼ਿਲਾਫ਼ 16 ਅਰਬ ਰੁਪਏ ਦੇ ਖੰਡ ਘੁਟਾਲੇ 'ਚ ਮਨੀ ਲਾਂਡਰਿੰਗ ਮਾਮਲੇ 'ਚ ਕਥਿਤ ਸ਼ਮੂਲੀਅਤ ਲਈ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ। ਪਾਕਿਸਤਾਨ ਦੇ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਐੱਫਆਈਏ ਨੇ ਸਾਰੇ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਦੇ ਇਸ਼ਾਰੇ 'ਤੇ ਬਹਿਰੀਨ ਦੀ ਇਕ ਮਹਿਲਾ ਦੀ ਭੂਮਿਕਾ ਦਾ ਪਤਾ ਲਗਾਇਆ ਹੈ। 

ਪੜ੍ਹੋ ਇਹ ਅਹਿਮ ਖਬਰ -ਪਾਕਿ 'ਚ ਹਰੇਕ ਸਾਲ ਘੱਟ ਗਿਣਤੀ ਕੁੜੀਆਂ ਨੂੰ ਜ਼ਬਰੀ ਇਸਲਾਮ ਕਬੂਲ ਕਰਵਾ ਕਰ ਦਿੱਤਾ ਜਾਂਦੈ ਵਿਆਹ

ਐਫਆਈਏ ਨੇ ਹੁਣ ਤੱਕ ਸ਼ਾਹਬਾਜ਼ ਪਰਿਵਾਰ ਦੇ 28 ਬੇਨਾਮੀ ਖਾਤਿਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਰਾਹੀਂ 2008-18 ਦੌਰਾਨ 16.3 ਅਰਬ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਰਕਮ ਬੇਨਾਮੀ ਖਾਤਿਆਂ ਵਿਚ ਰੱਖੀ ਗਈ ਸੀ ਅਤੇ ਸ਼ਾਹਬਾਜ਼ ਨੂੰ ਨਿੱਜੀ ਤੌਰ 'ਤੇ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਬਲਿੰਕਨ ਨੇ ਇੰਡੋ-ਪੈਸੀਫਿਕ ਖੇਤਰ 'ਚ ਅਮਰੀਕੀ ਫ਼ੌਜੀ ਸ਼ਕਤੀ ਨੂੰ ਹੋਰ ਵਧਾਉਣ ਦਾ ਕੀਤਾ ਵਾਅਦਾ 


Vandana

Content Editor

Related News