2019 ''ਚ ਕੇਂਦਰ ਸਰਕਾਰ ਦੀ ਚਾਬੀ ਬਸਪਾ ਹੱਥ : ਕਟਾਰੀਆ

01/16/2019 6:50:12 PM

ਬ੍ਰਿਸਬੇਨ,(ਸਤਵਿੰਦਰ ਟੀਨੂੰ)— ਬਸਪਾ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਜੀ ਦਾ ਜਨਮਦਿਨ ਸਟਾਰਲਾਈਟ ਪਲੇਸ ਐਸਪਲੀ ਵਿਖੇ ਬੀਤੇ ਦਿਨ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਅੰਕੁਸ਼ ਕਟਾਰੀਆ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭੈਣ ਮਾਇਆਵਤੀ ਜੀ ਨੂੰ ਜਨਮਦਿਨ ਦਾ ਅਸਲੀ ਤੋਹਫਾ ਇਹ ਹੋਵੇਗਾ ਕਿ ਸਾਨੂੰ ਸਾਰਿਆਂ ਮਿਲ ਕੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। 
ਉਨ੍ਹਾਂ ਅੱਗੇ ਕਿਹਾ ਕਿ 2019 'ਚ ਕੇਂਦਰ ਸਰਕਾਰ ਦੀ ਚਾਬੀ ਬਸਪਾ ਹੱਥ ਹੋਵੇਗੀ ।ਉਨ੍ਹਾਂ ਵਲੋਂ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ । ਅਵਨਿੰਦਰ ਸਿੰਘ ਲਾਲੀ ਗਿੱਲ ਨੇ ਵੀ ਸਾਬਕਾ ਮੁੱਖ ਮੰਤਰੀ ਦੇ ਕੰਮਾਂ ਦੀ ਸ਼ਲਾਘਾ ਕੀਤੀ । ਮੰਚ ਸੰਚਾਲਨ ਦੀ ਭੂਮਿਕਾ ਜਸਵਿੰਦਰ ਸਿੰਘ ਰਾਣੀਪੁਰ ਮੰਚ ਸੰਚਾਲਕ ਜੀ ਨੇ ਬਾਖੂਬੀ ਨਿਭਾਈ । ਕੁਲਦੀਪ ਕੌਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਸਮੁੱਚਾ ਬਹੁਜਨ ਸਮਾਜ ਭੈਣ ਜੀ ਨੂੰ ਆਪਣਾ ਨੇਤਾ ਮੰਨ ਚੁੱਕਾ ਹੈ ਅਤੇ ਇਸ ਮੌਕੇ 'ਤੇ ਕੇਕ ਵੀ ਕੱਟਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਕਟਾਰੀਆ, ਦੀਪਕ ਮਾਣਕੂ, ਨਵਨੀਤ ਕੌਰ, ਭੁਪਿੰਦਰ ਮੋਹਾਲੀ, ਗੁਰਪ੍ਰੀਤ ਗੋਂਦਾਰਾ, ਪੱਪੂ ਜਲੰਧਰੀ (ਨਿਊ ਇੰਡੋਜ਼ੋਨ ਕਮਿਊਨਿਟੀ ਸੈਂਟਰ), ਜਸ਼ ਅਹੀਰ, ਹੈਜ਼ਲ ਅਹੀਰ, ਡੋਲੀ ਸ਼ੀਂਹਮਾਰ, ਨਵਿਆ ਸ਼ੀਂਹਮਾਰ, ਹਰਸ਼ਿਲ ਸ਼ੀਂਹਮਾਰ, ਬਲੈਸੀ ਕੌਰ ਕਟਾਰੀਆ, ਪ੍ਰਭ, ਸੋਨਲ ਕੌਰ, ਰੂਬੀ ਕੌਰ, ਆਦਿ ਹਾਜ਼ਰ ਸਨ ।


Related News