ਪਿਓ ਦੇ ਹੱਕ ਲਈ ਆਵਾਜ਼ ਚੁੱਕੇਗਾ 20 ਅਮਰੀਕੀ ਸਾਂਸਦਾਂ ਦਾ ਕਾਕਸ, ਰੱਖੀਆਂ ਇਹ ਮੰਗਾਂ

Monday, Feb 13, 2023 - 02:28 PM (IST)

ਪਿਓ ਦੇ ਹੱਕ ਲਈ ਆਵਾਜ਼ ਚੁੱਕੇਗਾ 20 ਅਮਰੀਕੀ ਸਾਂਸਦਾਂ ਦਾ ਕਾਕਸ, ਰੱਖੀਆਂ ਇਹ ਮੰਗਾਂ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਡੈਮੋਕ੍ਰੇਟਿਕ ਸੰਸਦ ਮੈਂਬਰ ਜਿੰਮੀ ਗੋਮੇਜ਼ ਦੀ ਤਸਵੀਰ ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਅਖ਼ਬਾਰਾਂ 'ਚ ਚਰਚਾ 'ਚ ਬਣੀ ਹੋਈ ਹੈ। ਦਰਅਸਲ ਉਹ ਆਪਣੇ 4 ਮਹੀਨੇ ਦੇ ਬੇਟੇ ਹਾਜ ਨਾਲ ਯੂ.ਐੱਸ ਕੈਪੀਟਲ ਪਹੁੰਚਿਆ ਸੀ। ਜਿੰਮੀ ਗੋਮੇਜ਼ ਨੇ ਆਪਣੇ 19 ਕਾਂਗਰਸਮੈਨਾਂ ਨਾਲ ਮਿਲ ਕੇ ਕਾਂਗਰਸ ਦੇ ਡੈਡਜ਼ ਕਾਕਸ ਦਾ ਗਠਨ ਕੀਤਾ ਹੈ ਅਤੇ ਉਹ ਇਸ ਡੈਡਜ਼ ਕਾਕਸ ਦੀ ਅਗਵਾਈ ਕਰ ਰਹੇ ਹਨ।

PunjabKesari

PunjabKesari

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਕਾਂਗਰਸ ਦੇ ਡੈਡਜ਼ ਕਾਕਸ 'ਚ ਸ਼ਾਮਲ ਸਾਰੇ ਮੈਂਬਰ ਸਾਂਸਦ ਹੋਣ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਇਹ ਇੱਕ ਗੈਰ ਰਸਮੀ ਸਮੂਹ ਹੈ ਜਿਸਦਾ ਉਦੇਸ਼ ਅਜਿਹੀਆਂ ਪਾਲਿਸੀਆਂ ਨੂੰ ਉਤਸ਼ਾਹਿਤ ਕਰਨਾ ਹੈ ਜਿਵੇਂ ਕਿ ਸਾਰਿਆਂ ਲਈ ਅਦਾਇਗੀ ਛੁੱਟੀ, ਚਾਈਲਡ ਟੈਕਸ ਕ੍ਰੈਡਿਟ, ਪੈਟਰਨਿਟੀ ਲੀਵ, ਚਾਈਲਡ ਕੇਅਰ, ਮੈਡੀਕਲ ਲੀਵ ਅਤੇ ਪੇਡ ਫੈਮਲੀ ਲੀਵ ਸ਼ਾਮਲ ਹੈ। ਸਪੈਕਟ੍ਰਮ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਗੋਮੇਜ਼ ਨੇ ਕਿਹਾ ਕਿ ਇੱਕ ਬੱਚਾ ਹੋਣ ਤੋਂ ਬਾਅਦ, ਬਹੁਤ ਸਾਰੇ ਮਾਪੇ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹੁੰਦੇ ਹਨ ਜਦੋਂ ਉਹ ਕੰਮ ਤੋਂ ਘਰ ਵਾਪਸ ਆਉਂਦੇ ਹਨ ਜਾਂ ਉਨ੍ਹਾਂ ਕੋਲ ਆਪਣੇ ਨਵਜੰਮੇ ਬੱਚੇ ਨਾਲ ਬਿਤਾਉਣ ਲਈ ਕਾਫ਼ੀ ਸਮਾਂ ਨਹੀਂ ਹੁੰਦਾ ਹੈ। ਗੋਮੇਜ਼ ਨੇ ਕਿਹਾ ਕਿ ਲੋਕ ਮੇਰੀ ਤਾਰੀਫ ਕਿਉਂ ਕਰ ਰਹੇ ਹਨ, ਜਦੋਂ ਕਿ ਔਰਤਾਂ ਕੁਦਰਤੀ ਤੌਰ 'ਤੇ ਅਜਿਹਾ ਹੀ ਕਰਦੀਆਂ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ, ਕੈਨੇਡਾ 'ਚ ਨੈਨੀ/ਨਰਸਾਂ ਦੇ ਹਜ਼ਾਰਾਂ ਅਹੁਦੇ ਖ਼ਾਲੀ

ਕਾਂਗਰੇਸ਼ਨਲ ਡੈਡਜ਼ ਕਾਕਸ ਦਾ ਕਹਿਣਾ ਹੈ ਕਿ ਕੰਮ ਕਰਨ ਵਾਲੇ ਪਰਿਵਾਰਾਂ ਲਈ ਅਜਿਹੀਆਂ ਨੀਤੀਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਪਿਤਾਵਾਂ ਨੂੰ ਘਰ ਵਿਚ ਅਤੇ ਸਦਨ ਦੇ ਹਾਲ ਵਿਚ ਆਪਣਾ ਹਿੱਸਾ ਪਾਉਣ ਦੀ ਜ਼ਰੂਰਤ ਹੁੰਦੀ ਹੈ। ਸਾਰੇ ਪਿਤਾਵਾਂ ਨੂੰ ਸਾਡੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਇਸ ਨਾਲ ਦੇਸ਼ ਦੇ ਮਜ਼ਦੂਰ ਪਰਿਵਾਰਾਂ ਦੀ ਜ਼ਿੰਦਗੀ 'ਚ ਬਦਲਾਅ ਆਵੇਗਾ। ਕਾਕਸ ਵਿਚ ਇਕਲੌਤੀ ਔਰਤ ਰਸ਼ੀਦਾ ਤਲੈਬ ਦਾ ਕਹਿਣਾ ਹੈ ਕਿ ਮੈਂ ਇਸ ਕਾਕਸ ਨੂੰ ਬਣਾਉਣ ਅਤੇ ਅਗਵਾਈ ਕਰਨ ਲਈ ਕਾਂਗਰਸਮੈਨ ਜਿੰਮੀ ਗੋਮੇਜ਼ ਦਾ ਧੰਨਵਾਦ ਕਰਦੀ ਹਾਂ। ਪਿਓ ਸਾਡੇ ਅਤੇ ਦੇਸ਼ ਭਰ ਦੇ ਪਰਿਵਾਰਾਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News