ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ ''ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

Monday, Oct 20, 2025 - 08:39 AM (IST)

ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ ''ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਹਾਂਗਕਾਂਗ (ਏਜੰਸੀ) - ਹਾਂਗਕਾਂਗ ਵਿੱਚ ਸੋਮਵਾਰ ਤੜਕੇ ਲੈਂਡਿੰਗ ਦੌਰਾਨ ਇੱਕ ਕਾਰਗੋ ਜਹਾਜ਼ ਰਨਵੇਅ ਤੋਂ ਫਿਸਲ ਕੇ ਸਮੁੰਦਰ ਵਿੱਚ ਜਾ ਡਿੱਗਾ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ। ਹਾਂਗਕਾਂਗ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ, ਉਡਾਣ ਦੁਬਈ ਤੋਂ ਆ ਰਹੀ ਸੀ ਅਤੇ ਸਵੇਰੇ 3:50 ਵਜੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਵਾਲੀ ਸੀ। ਚਾਲਕ ਦਲ ਦੇ 4 ਮੈਂਬਰਾਂ ਨੂੰ ਬਚਾਅ ਲਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: MP ਰਾਘਵ ਚੱਢਾ ਬਣੇ ਪਿਤਾ, ਪਤਨੀ ਪਰਿਣੀਤੀ ਨੇ ਦਿੱਤਾ ਪੁੱਤ ਨੂੰ ਜਨਮ

PunjabKesari

ਸ਼ੁਰੂਆਤੀ ਪੁਲਸ ਰਿਪੋਰਟਾਂ ਦੇ ਅਨੁਸਾਰ, ਹਵਾਈ ਅੱਡੇ 'ਤੇ ਤਾਇਨਾਤ ਇੱਕ ਵਾਹਨ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਹਾਂਗਕਾਂਗ ਹਵਾਈ ਅੱਡਾ ਏਸ਼ੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਅਤੇ ਜਿਸ ਰਨਵੇਅ 'ਤੇ ਜਹਾਜ਼ ਫਿਸਲਿਆ ਉਸਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਹਵਾਈ ਅੱਡੇ ਦੇ ਹੋਰ 2 ਰਨਵੇਅ ਚਾਲੂ ਹਨ। ਬੋਇੰਗ 747 ਕਾਰਗੋ ਜਹਾਜ਼ ਤੁਰਕੀ ਕੈਰੀਅਰ ਏਅਰਏਸੀਟੀ ਦਾ ਸੀ। ਹਾਂਗਕਾਂਗ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਏਅਰਲਾਈਨ ਅਤੇ ਹੋਰ ਸਬੰਧਤ ਧਿਰਾਂ ਨਾਲ ਤਾਲਮੇਲ ਕਰਕੇ ਘਟਨਾ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸੋਨੇ ਨੇ ਵੱਟੀ 'ਸ਼ੂਟ' ! ਇਕ ਹਫਤੇ 'ਚ 8 ਹਜ਼ਾਰ ਰੁਪਏ ਹੋਇਆ ਮਹਿੰਗਾ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 10 ਗ੍ਰਾਮ GOLD

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News