ਸਕੁਆਮਿਸ਼ ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਹਟਾਈ
Friday, Apr 10, 2026 - 01:41 PM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਕੁਆਮਿਸ਼ ਪਹਾੜੀ ਖੇਤਰ ਦੀ ਇੱਕ ਢਲਵੀਂ ਚਟਾਨ ’ਤੇ ਲਟਕਾਈ ਗਈ ਵੋਲਕਸਵੇਗਨ ਬੀਟਲ ਕਾਰ ਨੂੰ ਅਧਿਕਾਰੀਆਂ ਵੱਲੋਂ ਹਟਾ ਦਿੱਤਾ ਗਿਆ ਹੈ। ਬੀ.ਸੀ. ਪਾਰਕਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਖੋਖਲੀ ਕੀਤੀ ਹੋਈ ਕਾਰ ਕੇਬਲਾਂ ਦੀ ਮਦਦ ਨਾਲ ਚਟਾਨੀ ਸਤ੍ਹਾ ’ਤੇ ਟੰਗੀ ਹੋਈ ਸੀ, ਜਿਸਨੂੰ ਹੁਣ ਸੁਰੱਖਿਅਤ ਤਰੀਕੇ ਨਾਲ ਹਟਾ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੀ ਨਵੀਂ ਮੰਗ; ਸ਼ਹਿਬਾਜ਼-ਮੁਨੀਰ ਦੇ ਨਾਲ-ਨਾਲ ਹੁਣ ਤੀਜੇ ਸ਼ਖਸ ਲਈ ਵੀ ਮੰਗਿਆ ਨੋਬਲ ਸ਼ਾਂਤੀ ਪੁਰਸਕਾਰ
ਅਧਿਕਾਰੀਆਂ ਵੱਲੋਂ ਇਸ ਕਾਰ ਨੂੰ ਇਸ ਤਰ੍ਹਾਂ ਚਟਾਨ ’ਤੇ ਰੱਖਣ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਇਸਨੂੰ ਖਤਰਨਾਕ ਅਤੇ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਇੱਕ ਗੁਪਤ ਯੂਨੀਵਰਸਿਟੀ ਵਿਦਿਆਰਥੀ ਗਰੁੱਪ ਵੱਲੋਂ ਇਸਦੀ ਜ਼ਿੰਮੇਵਾਰੀ ਵੀ ਲੈਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ, ਕਿਉਂਕਿ ਇਹ ਕਾਰ ਇੱਕ ਢਲਵੀਂ ਚਟਾਨ ’ਤੇ ਅਸਧਾਰਣ ਢੰਗ ਨਾਲ ਟੰਗੀ ਹੋਈ ਦਿਖਾਈ ਦੇ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
