ਭਿਆਨਕ ਹਾਦਸਾ: ਸੜਕ ''ਤੇ ਕਾਲ ਬਣ ਦੌੜੀ ਕਾਰ, ਸਕੂਲੋਂ ਘਰ ਪਰਤ ਰਹੇ ਬੱਚਿਆਂ ਨੂੰ ਦਰੜਿਆ

Tuesday, May 20, 2025 - 11:28 AM (IST)

ਭਿਆਨਕ ਹਾਦਸਾ: ਸੜਕ ''ਤੇ ਕਾਲ ਬਣ ਦੌੜੀ ਕਾਰ, ਸਕੂਲੋਂ ਘਰ ਪਰਤ ਰਹੇ ਬੱਚਿਆਂ ਨੂੰ ਦਰੜਿਆ

ਤਾਈਪੇ (ਏਜੰਸੀ) - ਤਾਈਵਾਨ ਵਿੱਚ ਇਕ ਸਕੂਲ ਦੇ ਨੇੜੇ ਇੱਕ ਚੌਰਾਹੇ 'ਤੇ ਇੱਕ ਕਾਰ ਨੇ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਕਾਰਨ 12 ਸਾਲ ਦੀਆਂ 2 ਵਿਦਿਆਰਥਣਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਸਨ। ਮੀਡੀਆ ਰਿਪੋਰਟਾਂ ਅਨੁਸਾਰ ਸੋਮਵਾਰ ਦੁਪਹਿਰ ਨੂੰ ਵਾਪਰੇ ਹਾਦਸੇ ਤੋਂ ਬਾਅਦ 78 ਸਾਲਾ ਡਰਾਈਵਰ ਕੋਮਾ ਵਿੱਚ ਹੈ।

ਇਹ ਵੀ ਪੜ੍ਹੋ: ਸੁਪਰਹਿੱਟ TV ਸ਼ੋਅ ਤੇ ਫ਼ਿਲਮਾਂ 'ਚ ਕੰਮ ਕਰਨ ਵਾਲੀ ਅਦਾਕਾਰਾ ਹੋ ਗਈ ਬੇਰੁਜ਼ਗਾਰ, ਹੁਣ ਲੋਕਾਂ ਤੋਂ ਮੰਗ ਰਹੀ 'ਕੰਮ'

PunjabKesari

ਤਾਈਵਾਨ ਦੀ ਸੈਂਟਰਲ ਨਿਊਜ਼ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਡਰਾਈਵਰ ਚੌਰਾਹੇ 'ਤੋਂ ਉਦੋਂ ਲੰਘਿਆ, ਜਦੋਂ ਸਾਰੀਆਂ ਦਿਸ਼ਾਵਾਂ ਵਿੱਚ ਟ੍ਰੈਫਿਕ ਲਾਈਟਾਂ ਲਾਲ ਸਨ। ਇਹ ਹਾਦਸਾ ਨਿਊ ​​ਤਾਈਪੇ ਵਿੱਚ ਵਾਪਰਿਆ। ਸੈਂਟਰਲ ਨਿਊਜ਼ ਏਜੰਸੀ ਦੁਆਰਾ ਔਨਲਾਈਨ ਪੋਸਟ ਕੀਤੀ ਗਈ ਵੀਡੀਓ ਵਿੱਚ ਚੌਰਾਹੇ 'ਤੇ ਮਲਬਾ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਲੋਕ 2 ਪੀੜਤਾਂ ਨੂੰ ਸੀਪੀਆਰ ਦੇ ਰਹੇ ਹਨ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, 31 ਲੋਕਾਂ ਦੀ ਮੌਤ, ਨਵੀਂ ਐਡਵਾਈਜ਼ਰੀ ਜਾਰੀ

ਇਕ ਚਸ਼ਮਦੀਦ ਮੁਤਾਬਕ ਜਦੋਂ ਉਹ ਆਪਣੀ ਦੁਕਾਨ ਤੋਂ ਪਰਤ ਰਿਹਾ ਸੀ ਤਾਂ ਉਸ ਨੇ ਇੰਜਣ ਦੀ ਤੇਜ਼ ਆਵਾਜ਼ ਸੁਣੀ ਅਤੇ ਦੇਖਿਆ ਕਾਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਚਸ਼ਮਦੀਦ ਨੇ ਅੱਗੇ ਦੱਸਿਆ ਕਿ ਵੇਖਦੇ ਹੀ ਵੇਖਦੇ ਕਾਰ ਨੇ 2 ਬੱਚਿਆਂ ਅਤੇ ਇਕ ਔਰਤ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਚੇ 20 ਤੋਂ 30 ਮੀਟਰ ਦੂਰ ਜਾ ਡਿੱਗੇ। ਇਹ ਬਹੁਤ ਭਿਆਨਕ ਸੀ। ਉਹ ਖੁਦ ਵੀ ਇਸ ਹਾਦਸੇ ਵਿਚ ਵਾਲ-ਵਾਲ ਬਚਿਆ। 

ਇਹ ਵੀ ਪੜ੍ਹੋ : Alert! ਭਾਰਤ 'ਚ ਵਧਣ ਲੱਗੇ Corona ਦੇ ਮਾਮਲੇ, ਅਦਾਕਾਰਾ ਸ਼ਿਲਪਾ ਸ਼ਿਰੋਡਕਰ ਪਾਈ ਗਈ ਪਾਜ਼ੇਟਿਵ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News