ਯਮਨ 'ਚ ਖੇਤੀਬਾੜੀ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ 6 ਲੋਕਾਂ ਦੀ ਮੌਤ
Sunday, Oct 10, 2021 - 07:48 PM (IST)
ਸਨਾ-ਯਮਨ ਦੇ ਬੰਦਰਗਾਹ ਸ਼ਹਿਰ ਅਦਨ 'ਚ ਐਤਵਾਰ ਨੂੰ ਕਾਰ ਬੰਬ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਸਰਕਾਰ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਿਆ ਸੀ ਜਿਨ੍ਹਾਂ ਦੀ ਜਾਨ ਬਚ ਗਈ ਹੈ। ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਚਨਾ ਮੰਤਰੀ ਮੁਅੰਮਰ ਅਲ ਇਰਆਨੀ ਨੇ ਦੱਸਿਆ ਕਿ ਇਹ ਧਮਾਕਾ ਤਵਾਈ ਜ਼ਿਲ੍ਹੇ 'ਚ ਖੇਤੀਬਾੜੀ ਮੰਤਰੀ ਸਲੇਮ ਅਲ ਸੋਕੋਤਰਾਈ ਅਤੇ ਅਦਨ ਦੇ ਗਵਰਨਰ ਲਮਲਾਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਾਸਕੋ ਦੇ ਥਿਏਟਰ 'ਚ ਵਾਪਰਿਆ ਹਾਦਸਾ, ਇਕ ਅਦਾਕਾਰ ਦੀ ਮੌਤ
ਉਨ੍ਹਾਂ ਨੇ ਕਿਹਾ ਕਿ ਧਮਾਕੇ 'ਚ ਲਮਲਾਸ ਦੇ ਸਾਥੀਆਂ ਸਮੇਤ ਘਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਉਥੋਂ ਲੰਘ ਰਹੇ ਘਟੋ-ਘੱਟ ਸੱਤ ਹੋਰ ਲੋਕਾਂ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਮਈਨ ਅਬਦੁਲ ਮਲਿਕ ਸਈਅਦ ਨੇ ਧਮਾਕੇ ਨੂੰ 'ਅੱਤਵਾਦੀ ਹਮਲਾ' ਦੱਸਦੇ ਹੋਏ ਇਸ ਦੀ ਜਾਂਚ ਦਾ ਹੁਕਮ ਦਿੱਤਾ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ : ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।