ਕੈਨੇਡੀਅਨ ਗਾਇਕ ਜੈਕਬ ਹੌਗਾਰਡ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ੀ ਕਰਾਰ

Monday, Jun 06, 2022 - 09:34 AM (IST)

ਕੈਨੇਡੀਅਨ ਗਾਇਕ ਜੈਕਬ ਹੌਗਾਰਡ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ੀ ਕਰਾਰ

ਟੋਰਾਂਟੋ (ਏਜੰਸੀ)- ਕੈਨੇਡਾ ਦੇ ਗਾਇਕ ਜੈਕਬ ਹੋਗਾਰਡ ਨੂੰ ਇਕ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਇੱਥੇ ਦੀ ਇਕ ਅਦਾਲਤ ਨੇ ਐਤਵਾਰ ਨੂੰ ਦੋਸ਼ੀ ਕਰਾਰ ਦਿੱਤਾ। ਹਾਲਾਂਕਿ ਇਕ ਨਾਬਾਲਗ ਪ੍ਰਸ਼ੰਸਕ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਹੋਗਾਰਡ (37) ਨਾਬਾਲਗ ਪ੍ਰਸ਼ੰਸਕ ਨੂੰ ਗ਼ਲਤ ਤਰੀਕੇ ਨਾਲ ਛੂਹਣ ਦੇ ਮਾਮਲੇ ਵਿਚ ਦੋਸ਼ੀ ਨਹੀਂ ਪਾਏ ਗਏ। ਘਟਨਾ ਦੇ ਸਮੇਂ ਕੁੜੀ ਦੀ ਉਮਰ 16 ਸਾਲ ਤੋਂ ਘੱਟ ਸੀ।

ਇਹ ਵੀ ਪੜ੍ਹੋ: ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਨਾਈਜੀਰੀਅਨ ਰੈਪਰ, ਸ਼ੋਅ 'ਚ ਸਿੱਧੂ ਦੇ ਹੀ ਸਿਗਨੇਚਰ ਸਟਾਈਲ 'ਚ ਦਿੱਤੀ ਸ਼ਰਧਾਂਜਲੀ

ਜੱਜ ਦੇ ਫ਼ੈਸਲਾ ਸੁਣਾਉਣ ਦੇ ਬਾਅਦ ਗਾਇਕ ਨੇ ਅਦਾਲਤ ਵਿਚ ਆਪਣੀ ਪਤਨੀ ਨੂੰ ਗਲੇ ਲਗਾਇਆ। ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਸੀ ਕਿ ਹੋਗਾਰਡ ਨੇ ਅਪ੍ਰੈਲ 2016 ਵਿਚ ਟੋਰਾਂਟੋ ਵਿਚ ਹੇਡਲੀ ਸ਼ੋਅ ਦੇ ਬਾਅਦ ਕੁੜੀ ਨੂੰ ਗ਼ਲਤ ਤਰੀਕੇ ਨਾਲ ਛੂਹਿਆ ਸੀ, ਜੋ ਉਦੋਂ 15 ਸਾਲ ਦੀ ਸੀ। ਇਸ ਤੋਂ ਬਾਅਦ ਜਦੋਂ ਉਹ 16 ਸਾਲ ਦੀ ਹੋਈ ਤਾਂ ਹੋਗਾਰਡ ਨੇ ਟੋਰਾਂਟੋ ਵਿਚ ਇਕ ਹੋਟਲ ਦੇ ਕਮਰੇ ਵਿਚ ਉਸ ਨਾਲ ਜ਼ਬਰ-ਜਿਨਾਹ ਕੀਤਾ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਨਵੰਬਰ 2016 ਵਿਚ ਓਟਾਵਾ ਦੀ ਇਕ ਮਹਿਲਾ ਨਾਲ ਵੀ ਹੋਗਾਰਡ ਨੇ ਟੋਰਾਂਟੋ ਦੇ ਇਕ ਹੋਟਲ ਵਿਚ ਜ਼ਬਰ-ਜਿਨਾਹ ਕੀਤਾ ਸੀ।

ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਕਾਰਵਾਈਆਂ ਕਰਨ ਵਾਲੇ ਗੈਂਗਸਟਰਾਂ ਦਾ ਮੁੱਦਾ ਮੁੜ ਭਖਿਆ, ਭਾਰਤ ਨੇ ਕੈਨੇਡਾ ਕੋਲ ਜਤਾਈ ਚਿੰਤ

ਦੋਵਾਂ ਔਰਤਾਂ ਨੇ ਬਿਆਨ ਦਿੱਤਾ ਸੀ ਕਿ ਜ਼ਬਰ-ਜਿਨਾਹ ਦੇ ਬਾਅਦ ਉਨ੍ਹਾਂ ਦੇ ਸਰੀਰ 'ਤੇ ਕਈ ਜ਼ਖ਼ਮ ਸਨ। ਉਨ੍ਹਾਂ ਨੇ ਹੋਗਾਰਡ 'ਤੇ ਉਨ੍ਹਾਂ ਨੂੰ ਥੱਪੜ ਮਾਰਨ, ਉਨ੍ਹਾਂ ਦੇ ਮੂੰਹ 'ਤੇ ਥੁੱਕਣ ਅਤੇ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਂ ਦੇ ਇਸਤੇਮਾਲ ਕਰਨ ਦਾ ਦੋਸ਼ ਵੀ ਲਗਾਇਆ ਸੀ। ਹੋਗਾਰਡ ਨੇ ਅਦਾਲਤ ਨੂੰ ਦੱਸਿਆ ਸੀ ਕਿ ਕੁੜੀ ਦੇ 16 ਸਾਲ ਦੇ ਹੋਣ ਦੇ ਬਾਅਦ ਉਨ੍ਹਾਂ ਨੇ ਉਸ ਦੀ ਸਹਿਮਤੀ ਨਾਲ ਉਸ ਨਾਲ ਜਿਨਸੀ ਸਬੰਧ ਬਣਾਏ ਸਨ ਅਤੇ ਉਸ ਦੇ 16 ਸਾਲ ਹੋਣ ਤੱਕ ਉਨ੍ਹਾਂ ਨੇ ਉਸ ਨੂੰ ਕਦੇ ਗ਼ਲਤ ਤਰੀਕੇ ਨਾਲ ਨਹੀਂ ਛੂਹਿਆ। ਹੋਗਾਰਡ 2004 ਵਿਚ 'ਕੈਨੇਡਾ ਆਈਡਲ' ਵਿਚ ਤੀਜੇ ਨੰਬਰ 'ਤੇ ਆਉਣ ਦੇ ਬਾਅਦ ਚਰਚਾ ਵਿਚ ਆਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਉਡਾਣ ਭਰੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਯਾਦ ‘ਚ ਆਕਲੈਂਡ 'ਚ ਕੱਢਿਆ ਕੈਂਡਲ ਮਾਰਚ, ਲੋਕਾਂ ਨੇ ਮੋਮਬੱਤੀਆਂ ਜਗਾ ਭੇਂਟ ਕੀਤੀ ਸ਼ਰਧਾਂਜਲੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News