ਕੈਨੇਡਾ ਦੇ ਨਾਗਰਿਕ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੀ ਮਦਦ ਕਰਨ ਦਾ ਕਬੂਲਿਆ ਜ਼ੁਰਮ
Saturday, Dec 11, 2021 - 02:51 PM (IST)
ਅਲੈਗਜ਼ੈਂਡਰੀਆ/ਅਮਰੀਕਾ (ਭਾਸ਼ਾ) : ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਲਈ ਇਕ ਦਹਾਕਾ ਪਹਿਲਾਂ ਸੀਰੀਆ ਗਏ ਕੈਨੇਡਾ ਦੇ ਨਾਗਰਿਕ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਸੰਗਠਨ ਦਾ ਇਕ ਮੁੱਖ ਪ੍ਰਚਾਰਕ ਹੋਣ ਦਾ ਜ਼ੁਰਮ ਸਵੀਕਾਰ ਕਰ ਲਿਆ ਹੈ। ਅਮਰੀਕਾ ਦੇ ਅਲੈਗਜ਼ੈਂਡਰੀਆ ਦੀ ਜ਼ਿਲ੍ਹਾ ਅਦਾਲਤ ਵਿਚ ਹੋਈ ਸੁਣਵਾਈ ਵਿਚ ਮੁਹੰਮਦ ਖਲੀਫਾ (38) ਨੇ ਵਿਦੇਸ਼ੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਮਦਦ ਪਹੁੰਚਾਉਣ ਲਈ ਸਾਜਿਸ਼ ਰਚਣ ਦਾ ਜ਼ੁਰਮ ਕਬੂਲਿਆ।
ਅਦਾਲਤ ਰਿਕਾਰਡ ਮੁਤਾਬਕ ਖਲੀਫਾ ਅਮਰੀਕੀ ਧਰਮਗੁਰੂ ਅਨਵਰ ਅਲ-ਅਵਲਾਕੀ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੋ ਕੇ 2013 ਵਿਚ ਕੈਨੇਡਾ ਤੋਂ ਸੀਰੀਆ ਲਈ ਰਵਾਨਾ ਹੋਇਆ ਸੀ। ਅਵਲਾਕੀ ਬਾਅਦ ਵਿਚ ਅਲਕਾਇਦਾ ਦਾ ਮੋਹਰੀ ਮੈਂਬਰ ਬਣ ਗਿਆ ਸੀ। ਖਲੀਫਾ ਨੂੰ 15 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਏਗੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਕੈਨੇਡਾ ’ਚ ਮੁੜ ਰਿਕਾਰਡ ਪੱਧਰ ’ਤੇ ਪਹੁੰਚ ਸਕਦੇ ਹਨ ਕੋਰੋਨਾ ਦੇ ਮਾਮਲੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।