ਕੈਨੇਡਾ ਦੀ ਨਵੀਂ ਕੈਬਨਿਟ 26 ਅਕਤੂਬਰ ਨੂੰ ਚੁੱਕੇਗੀ ਸਹੁੰ! ਭਾਰਤੀ ਮੂਲ ਦੀ ਅਨੀਤਾ ਬਣ ਸਕਦੀ ਹੈ ਰੱਖਿਆ ਮੰਤਰੀ
Saturday, Oct 16, 2021 - 01:33 PM (IST)
ਨਿਊਯਾਰਕ/ਓਟਾਵਾ (ਰਾਜ ਗੋਗਨਾ) : ਕੈਨੇਡਾ ’ਚ ਲੰਘੀ 20 ਸਤੰਬਰ ਨੂੰ ਹੋਈਆ ਮੱਧ ਕਾਲੀ ਚੋਣਾਂ ਤੋਂ ਬਾਅਦ ਰਸਮੀ ਤੌਰ 'ਤੇ ਨਵਾਂ ਮੰਤਰੀ ਮੰਡਲ ਸਹੁੰ ਚੁੱਕਣ ਜਾ ਰਿਹਾ ਹੈ। ਸਭ ਤੋਂ ਵੱਧ ਸੀਟਾਂ ਹਾਸਲ ਕਰਕੇ ਮੁੜ ਸੱਤਾ ਵਿਚ ਪਰਤੀ ਲਿਬਰਲ ਸਰਕਾਰ ਦੀ ਨਵੀਂ ਕੈਬਨਿਟ 26 ਅਕਤੂਬਰ ਨੂੰ ਸਹੁੰ ਚੁੱਕਣ ਜਾ ਰਹੀ ਹੈ। ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਜਸਟਿਨ ਟਰੂਡੋ ਇਸ ਵਾਰ ਮੰਤਰੀ ਮੰਡਲ ਵਿਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਸਕਦੇ ਨੇ।
ਸੂਤਰਾਂ ਮੁਤਾਬਕ ਭਾਰਤੀ ਮੂਲ ਦੀ ਅਨੀਤਾ ਆਨੰਦ ਕੈਨੇਡਾ ਦੀ ਰੱਖਿਆ ਮੰਤਰੀ ਬਣ ਸਕਦੀ ਹੈ। ਜ਼ਿਆਦਾਤਰ ਸੂਤਰ ਕੈਬਨਿਟ ਵੱਲੋਂ ਸਹੁੰ ਚੁੱਕਣ ਦੀ ਤਰੀਕ 25 ਅਕਤੂਬਰ ਦੱਸ ਰਹੇ ਹਨ। ਕੈਬਨਿਟ ਵਿਚ ਮਰਦ-ਔਰਤ ਨੂੰ ਬਰਾਬਰੀ ਅਤੇ ਨੋਵਾ ਸਕੋਸ਼ੀਆ ਅਤੇ ਅਲਬਰਟਾ ਤੋਂ ਨਵੇਂ ਕੈਬਨਿਟ ਮੰਤਰੀਆਂ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਟਰੂਡੋ ਨੂੰ ਸਰਕਾਰ ਦੇ ਮੋਹਰਲੇ ਬੈਂਚ ’ਚ ਮਹੱਤਵਪੂਰਨ ਤਬਦੀਲੀਆਂ ਕਰਨ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਲਿਬਰਲ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਪੁਰਾਣੇ ਚਿਹਰਿਆਂ ਨੂੰ ਹਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Pok ’ਚ ਐਕਟਿਵ ਹਨ 3000 ਅਫ਼ਗਾਨੀ ਸਿਮ ਕਾਰਡ, ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।