ਕੈਨੇਡਾ ਦੀ ਸੰਸਦ ਭੰਗ, 20 ਸਤੰਬਰ ਨੂੰ ਹੋਣਗੀਆਂ ਫੈਡਰਲ ਚੋਣਾਂ

Monday, Aug 16, 2021 - 09:52 AM (IST)

ਕੈਨੇਡਾ ਦੀ ਸੰਸਦ ਭੰਗ, 20 ਸਤੰਬਰ ਨੂੰ ਹੋਣਗੀਆਂ ਫੈਡਰਲ ਚੋਣਾਂ

ਨਿਊਯਾਰਕ/ਓਟਾਵਾ (ਰਾਜ ਗੋਗਨਾ) : ਕੈਨੇਡਾ ਵਿਚ ਅਗਲੀਆਂ ਫੈਡਰਲ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 20 ਸਤੰਬਰ  ਨੂੰ ਵੋਟਾਂ ਪੈਣਗੀਆਂ । ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ 'ਚ 155 ਮੈਂਬਰਾਂ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ। ਇਸ ਸਮੇਂ ਕੰਜਰਵੇਟਿਵ ਕੋਲ 119, ਬਲਾਕ ਕਿਉਬਕ ਕੋਲ 32 ,ਐੱਨ.ਡੀ.ਪੀ. ਕੋਲ 24, ਗ੍ਰੀਨ ਪਾਰਟੀ ਕੋਲ 2 ਅਤੇ 4 ਆਜ਼ਾਦ ਮੈਂਬਰ ਸਨ।

ਮੌਜੂਦਾ ਪਾਰਲੀਮੈਂਟ ਦੀ ਮਿਆਦ ਅਕਤੂਬਰ 2023 ਤੱਕ ਸੀ ਪਰ ਜਸਟਿਨ ਟਰੂਡੋ ਵੱਲੋਂ ਇਸ ਨੂੰ ਸਮੇਂ ਤੋਂ 2 ਸਾਲ ਪਹਿਲਾਂ ਹੀ ਭੰਗ ਕਰ ਦਿੱਤਾ ਗਿਆ ਹੈ। ਹੁਣ ਵੱਖ-ਵੱਖ ਪੋਲ ਦੇ ਸਰਵੇਖਣਾਂ ਦੀ ਗੱਲ ਕਰੀਏ ਤਾਂ ਟਰੂਡੋ ਫਿਰ ਅੱਗੇ ਨਜ਼ਰ ਆ ਰਹੇ ਹਨ ਪਰ ਉਹਨਾਂ ਨੂੰ ਸਪੱਸ਼ਟ ਬਹੁਮਤ ਮਿਲੇਗਾ ਜਾਂ ਨਹੀਂ, ਇਹ ਕਹਿਣਾ ਅਜੇ ਮੁਸ਼ਕਲ ਹੋਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਪੰਜਾਬ ਵਿਚ ਵੀ ਦਿਲਚਸਪੀ ਵੇਖਣ ਨੂੰ ਮਿਲੇਗੀ ਅਤੇ ਜਸਟਿਨ ਟਰੂਡੋ ਦੀ ਜਿੱਤ ਲਈ ਲੋਕ ਅਰਦਾਸਾਂ ਅਤੇ ਅਖੰਡਪਾਠ ਕਰਦੇ ਵੀ ਨਜ਼ਰ ਆਉਣਗੇ।

ਜਗਮੀਤ ਸਿੰਘ ਦੀ ਐੱਨ.ਡੀ.ਪੀ. ਅੱਗੇ ਨਾਲੋਂ ਵੀ ਬੇਹਤਰ ਪ੍ਰਦਰਸ਼ਨ ਕਰ ਸਕਦੀ ਹੈ, ਦੂਜੇ ਪਾਸੇ ਕੋਵਿਡ-19 ਦੀ ਲਹਿਰ ਦੌਰਾਨ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੋਕ ਕਿਸ ਤਰ੍ਹਾਂ ਲੈਣਗੇ ਹਾਲੇ ਇਸ ਬਾਰੇ ਕਹਿਣਾ ਮੁਸ਼ਕਲ ਹੈ।


author

cherry

Content Editor

Related News