ਕੋਵਿਡ : ਕੈਨੇਡਾ ਦੇ ਵਿਦੇਸ਼ ਮੰਤਰੀ ਅਤੇ ਅਨੀਤਾ ਆਨੰਦ ਨੇ ਭਾਰਤ ਨੂੰ ਹਰ ਸੰਭਵ ਮਦਦ ਦੇਣ ਦੀ ਕੀਤੀ ਪੇਸ਼ਕਸ਼
Monday, Apr 26, 2021 - 07:38 PM (IST)
ਓਟਾਵਾ (ਬਿਊਰੋ): ਕੋਵਿਡ-19 ਲਾਗ ਦੀ ਬੀਮਾਰੀ ਨੇ ਭਾਰਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੁਸ਼ਕਲ ਦੇ ਇਸ ਸਮੇਂ ਵਿਚ ਕਈ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ। ਹੁਣ ਕੈਨੇਡਾ ਇਸ ਸੰਕਟ ਨੂੰ ਦੂਰ ਕਰਨ ਲਈ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ਼ ਦੇ ਨਾਲ ਅੱਗੇ ਆਇਆ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੇਉ ਨੇ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੇ ਭਾਰਤ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਹਾਮਾਰੀ ਕੋਵਿਡ-19 ਦੀ ਨਵੀਂ ਲਹਿਰ ਦਾ ਸਾਹਮਣਾ ਕਰਨ ਵਾਲੇ ਭਾਰਤ ਦੀ ਜਨਤਾ ਦੇ ਨਾਲ ਸਾਡੀ ਹਮਦਰਦੀ ਹੈ। ਕੈਨੇਡਾ ਹਰ ਮਦਦ ਲਈ ਤਿਆਰ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਅਸੀਂ ਲੋੜ ਦੇ ਸਮੇਂ ਉਹਨਾਂ ਦੀ ਬਿਹਤਰ ਮਦਦ ਕਰ ਸਕਦੇ ਹਾਂ।
ਉੱਧਰ ਸ਼ਨੀਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ, ਕੈਨੇਡਾ ਦੀ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਓਟਾਵਾ ਨੇ ਇਸ ਮੁਸ਼ਕਲ ਸਮੇਂ ਦੌਰਾਨ ਭਾਰਤ ਦੀ ਸਹਾਇਤਾ ਕਰਨ ਦੀ ਆਪਣੀ ਇੱਛਾ ਜਤਾਈ ਹੈ। ਉਹਨਾਂ ਨੇ ਕਿਹਾ, "ਅਸੀਂ ਪੀ.ਪੀ.ਈ. (ਨਿੱਜੀ ਸੁਰੱਖਿਆ ਉਪਕਰਣ) ਅਤੇ ਵੈਂਟੀਲੇਟਰਾਂ ਅਤੇ ਕੋਈ ਵੀ ਚੀਜ਼ਾਂ ਜੋ ਭਾਰਤ ਸਰਕਾਰ ਲਈ ਫਾਇਦੇਮੰਦ ਹੋ ਸਕਦੀਆਂ ਹਨ, ਦੇ ਨਾਲ ਤਿਆਰ ਖੜ੍ਹੋ ਹੋਵਾਂਗੇ।"
ਆਨੰਦ, ਜੋ ਕਿ ਭਾਰਤੀ ਮੂਲ ਦੀ ਹੈ ਦੇ ਹਵਾਲੇ ਨਾਲ ਆਊਟਲੈੱਟ ਗਲੋਬਲ ਨਿਊਜ਼ ਨੇ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਭਾਰਤ ਦੇ ਸੰਪਰਕ ਵਿਚ ਹੈ ਅਤੇ ਨਵੀਂ ਦਿੱਲੀ ਵਿਚ ਇਸ ਦੇ ਹਾਈ ਕਮਿਸ਼ਨਰ ਰਾਹੀਂ ਨਾਦਿਰ ਪਟੇਲ ਕਈ ਵਿਕਲਪਾਂ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ। ਅਸੀਂ ਜਿੱਥੇ ਵੀ ਸੰਭਵ ਹੋਵੇਗਾ ਸਹਾਇਤਾ ਲਈ ਤਿਆਰ ਰਹਾਂਗੇ। ਦੇਸ਼ ਦੇ ਵਿਦੇਸ਼ ਮੰਤਰਾਲੇ, ਗਲੋਬਲ ਅਫੇਅਰਜ਼ ਕੈਨੇਡਾ ਨੇ ਵੀ ਇਸ ਬਿੰਦੂ ਨੂੰ ਰੇਖਾਂਕਿਤ ਕਰਦਿਆਂ ਟਵੀਟ ਕੀਤਾ,“ਅਸੀਂ ਆਪਣੇ ਦੋਸਤ ਅਤੇ ਸਾਥੀ ਨਾਲ ਜੁੜੇ ਹਾਂ ਅਤੇ ਸਹਾਇਤਾ ਲਈ ਤਿਆਰ ਹਾਂ।”ਇਸ ਦੇ ਟਵਿੱਟਰ ਹੈਂਡਲ ਵਿਦੇਸ਼ ਨੀਤੀ CAN ਨੇ ਸ਼ਾਮਲ ਕੀਤਾ, "ਸਾਡੇ ਵਿਚਾਰ #Covid19 ਮਹਾਮਾਰੀ ਦੇ ਵਿਰੋਧ ਵਿਚ #ਭਾਰਤ ਦੇ ਲੋਕਾਂ ਨਾਲ ਹਨ।"
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਰੱਖਿਆ ਮੰਤਰੀ ਨੇ ਭਾਰਤ ਦੇ ਸਿਹਤ ਕਰਮੀਆਂ ਨੂੰ ਸਮੱਗਰੀ ਮੁਹੱਈਆ ਕਰਾਉਣ ਦਾ ਦਿੱਤਾ ਨਿਰਦੇਸ਼
ਹੋਰ ਸੀਨੀਅਰ ਕੈਨੇਡੀਅਨ ਨੇਤਾਵਾਂ ਨੇ ਸੰਕਟ ਦੇ ਇਸ ਸਮੇਂ ਭਾਰਤ ਲਈ ਆਪਣੇ ਸਮਰਥਨ ਦੀ ਆਵਾਜ਼ ਦਿੱਤੀ ਹੈ। ਸੰਯੁਕਤ ਰਾਸ਼ਟਰ ਵਿਚ ਦੇਸ਼ ਦੇ ਰਾਜਦੂਤ ਬੌਬ ਰਾਏ ਨੇ ਟਵੀਟ ਕੀਤਾ,“ਭਾਰਤ ਦੀ ਤ੍ਰਾਸਦੀ ਸਾਡੀ ਤ੍ਰਾਸਦੀ ਹੈ।” ਉਹਨਾਂ ਨੇ ਕਿਹਾ,''ਇਸ ਦੇ ਸਾਰੇ ਵੈਰੀਐਂਟ ਵਿਚ ਵਾਇਰਸ ਕੌਮੀ ਜਾਂ ਜਾਤੀਗਤ ਸਗੋਂ ਇਹ ਵਿਸ਼ਵਵਿਆਪੀ ਹੈ। ਇਹ ਆਪਣੇ ਖਾਤਮੇ ਤੱਕ ਲੋਕਾਂ ਦੀਆਂ ਜਾਨਾਂ ਲੈਂਦਾ ਰਹੇਗਾ। ਇਸ ਦੇ ਖਾਤਮੇ ਲਈ ਵਿਸ਼ਵਵਿਆਪੀ ਯਤਨਾਂ ਦੀ ਲੋੜ ਹੋਵੇਗੀ।” ਸਾਬਕਾ ਕੈਨੇਡੀਅਨ ਕੈਬਨਿਟ ਮੰਤਰੀ ਅਮਰਜੀਤ ਸੋਹੀ ਨੇ ਆਨੰਦ ਵੱਲੋਂ ਸਹਿਯੋਗ ਦੀ ਪੇਸ਼ਕਸ਼ ਦਾ ਸਵਾਗਤ ਕੀਤਾ। ਉਹਨਾਂ ਨੇ ਟਵੀਟ ਕੀਤਾ, "ਇਹ ਚੰਗਾ ਲੱਗ ਰਿਹਾ ਹੈ ਕਿ ਲੋੜ ਪੈਣ 'ਤੇ ਕੈਨੇਡਾ ਨੇ ਭਾਰਤੀ ਲੋਕਾਂ ਦੀ ਸਹਾਇਤਾ ਲਈ ਕਦਮ ਚੁੱਕੇ ਹਨ।" ਸੋਹੀ, ਜਿਹਨਾਂ ਦੀਆਂ ਜੜ੍ਹਾਂ ਵੀ ਭਾਰਤ ਵਿਚ ਹਨ, ਨੇ ਅੱਗੇ ਕਿਹਾ ਕਿ “ਸਾਡੇ ਵਿਚੋਂ ਬਹੁਤ ਸਾਰੇ ਆਪਣੇ ਅਜ਼ੀਜ਼ਾਂ ਬਾਰੇ ਚਿੰਤਤ ਹਨ।”
ਗੌਰਤਲਬ ਹੈ ਕਿਇਸ ਸਾਲ ਫਰਵਰੀ ਵਿਚ, ਜਿਵੇਂ ਹੀ ਕੈਨੇਡਾ ਵਿਚ ਇਹ ਸੰਕਟ ਸਪੱਸ਼ਟ ਹੋ ਗਿਆ ਸੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਟੀਕਿਆਂ ਦੀ ਸਪਲਾਈ ਲਈ ਅਪੀਲ ਕੀਤੀ ਸੀ। ਨਤੀਜੇ ਵਜੋਂ, ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਨਿਰਮਿਤ ਐਸਟ੍ਰਾਜ਼ੈਨੇਕਾ ਟੀਕੇ ਦੇ ਸੰਸਕਰਣ, ਕੋਵੀਸ਼ੀਲਡ ਦੀਆਂ ਦੋ ਮਿਲੀਅਨ ਖੁਰਾਕਾਂ ਪ੍ਰਦਾਨ ਕਰਨ ਦਾ ਇਕ ਸਮਝੌਤਾ ਕੀਤਾ ਗਿਆ ਅਤੇ ਮਾਰਚ ਦੇ ਸ਼ੁਰੂ ਵਿਚ 500,000 ਖੁਰਾਕਾਂ ਦੀ ਪਹਿਲੀ ਖੇਪ ਨੂੰ ਕੈਨੇਡਾ ਭੇਜੀ ਗਈ।
ਨੋਟ- ਕੋਵਿਡ : ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਭਾਰਤ ਨੂੰ ਹਰ ਸੰਭਵ ਮਦਦ ਦੇਣ ਦੀ ਕੀਤੀ ਪੇਸ਼ਕਸ਼ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।