ਕੈਨੇਡਾ ਨੇ ਭਾਰਤ ਨੂੰ ਦਿੱਤਾ ਝਟਕਾ, ਲਗਾਏ ਵੱਡੇ ਦੋਸ਼

05/24/2017 11:59:30 AM

ਟੋਰਾਂਟੋ— ਭਾਰਤ ''ਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਰਿਪੋਰਟ ਦੀਆਂ ਚਰਚਾਵਾਂ ਜਿੱਥੇ ਆਮ ਲੋਕਾਂ ''ਚ ਹੁੰਦੀਆਂ ਰਹਿੰਦੀਆਂ ਹਨ, ਉੱਥੇ ਹੀ ਇਸ ਸੰਬੰਧ ''ਚ ਕੈਨੇਡਾ ਸਰਕਾਰ ਨੇ ਭਾਰਤ ''ਤੇ ਵੱਡੀ ਸੱਟ ਮਾਰੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਭਾਰਤ ''ਤੇ ਅੱਤਵਾਦ ਫੈਲਾਉਣ, ਕਤਲੇਆਮ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਦੇ ਦੋਸ਼ ਲਗਾਏ ਹਨ।
ਦਰਅਸਲ ਪਿਛਲੇ ਹਫਤੇ ਭਾਰਤੀ ਸੁਰੱਖਿਆ ਫੌਜ ਸੀ.ਆਰ.ਪੀ.ਐੱਫ ਦੇ ਰਿਟਾਇਰਡ ਅਧਿਕਾਰੀ ਤਜਿੰਦਰ ਢਿੱਲੋਂ ਜਦ ਆਪਣੀ ਪਤਨੀ ਨਾਲ ਕੈਨੇਡਾ ਦੇ ਸ਼ਹਿਰ ਵੈਨਕੁਵਰ ਹਵਾਈ ਅੱਡੇ ਪੁੱਜੇ ਤਾਂ ਉੱਥੋਂ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਕੈਨੇਡਾ ''ਚ ਦਾਖਲ ਹੋਣ ''ਤੇ ਰੋਕ ਲਗਾ ਦਿੱਤੀ। ਵਿਭਾਗ ਨੇ ਉਸ ''ਤੇ ਦੋਸ਼ ਲਗਾਇਆ ਕਿ ਉਹ ਉਸ ਸਰਕਾਰ ਦੇ ਸਾਬਕਾ ਅਧਿਕਾਰੀ ਹਨ ਜਿਸ ਨੇ ਅੱਤਵਾਦ ਫੈਲਾਇਆ, ਕਤਲੇਆਮ ਕੀਤਾ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਹੈ।
ਇਸ ਨਾਲ ਸੰਬੰਧਤ ਉਨ੍ਹਾਂ ਨੂੰ ਇਕ ਦਸਤਾਵੇਜ਼ ਵੀ ਸੌਂਪਿਆ ਗਿਆ। ਹਾਲਾਂਕਿ ਸੂਚਨਾ ਮੁਤਾਬਕ ਇਸ ਮਗਰੋਂ ਜਾਰੀ ਕੀਤੀ ਗਈ ਦੂਜੀ ਰਿਪੋਰਟ ''ਚ ਇਮੀਗ੍ਰੇਸ਼ਨ ਵਿਭਾਗ ਨੇ ਭਾਰਤ ਪ੍ਰਤੀ ਇਸ ਦ੍ਰਿਸ਼ਟੀਕੋਣ ਨੂੰ ਹਟਾ ਲਿਆ ਸੀ। ਖਬਰ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਢਿੱਲੋਂ ਦਾ ਵੀਜ਼ਾ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਭੇਜ ਦਿੱਤਾ।

Related News