ਕੈਨੇਡਾ : ਕੈਲਗਰੀ ਪੁਲਸ ਦੇ ਅਧਿਕਾਰੀ ਨੂੰ ਮਾਰਨ ਦੇ ਦੋਸ਼ ''ਚ ਦੋ ਗ੍ਰਿਫ਼ਤਾਰ

Saturday, Jan 02, 2021 - 10:56 AM (IST)

ਕੈਨੇਡਾ : ਕੈਲਗਰੀ ਪੁਲਸ ਦੇ ਅਧਿਕਾਰੀ ਨੂੰ ਮਾਰਨ ਦੇ ਦੋਸ਼ ''ਚ ਦੋ ਗ੍ਰਿਫ਼ਤਾਰ

ਟੋਰਾਂਟੋ- ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਦੋ ਨੌਜਵਾਨਾਂ 'ਤੇ ਇਕ ਪੁਲਸ ਅਧਿਕਾਰੀ ਐਂਡਰੀਊ ਹਰਨਾਟ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ।  ਪੁਲਸ ਨੇ ਦੱਸਿਆ ਕਿ 17 ਅਤੇ 19 ਸਾਲਾ ਨੌਜਵਾਨਾਂ ਨੇ ਮਿਲ ਕੇ ਹਰਨਾਟ ਵਿਚ ਗੱਡੀ ਮਾਰੀ ਤੇ ਉਸ ਨੂੰ ਅੱਗੇ ਤੱਕ ਘੜੀਸਦੇ ਲੈ ਗਏ। 

PunjabKesari

19 ਸਾਲਾ ਦੋਸ਼ੀ ਦੀ ਪਛਾਣ ਅਮੀਰ ਅਬਦੁਲਰਹਿਮਾਨ ਵਜੋਂ ਦੱਸੀ ਗਈ ਤੇ 17 ਸਾਲਾ ਨਾਬਾਲਗ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਰਨਾਟ ਟ੍ਰੈਫਿਕ ਸਟਾਪ 'ਤੇ ਖੜ੍ਹਾ ਸੀ ਤੇ ਇਕ ਗੱਡੀ ਉਸ ਵਿਚ ਆ ਕੇ ਵੱਜੀ ਤੇ ਉਸ ਨੂੰ ਦੂਰ ਤੱਕ ਘੜੀਸਦੇ ਹੋਏ ਲੈ ਗਈ। ਗੱਡੀ ਵਿਚ ਸਵਾਰ ਦੋਵੇਂ ਨੌਜਵਾਨਾਂ ਨੂੰ ਪਤਾ ਸੀ ਕਿ ਪੁਲਸ ਵਾਲਾ ਗੱਡੀ ਨਾਲ ਘੜੀਸਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਗੱਡੀ ਨਾ ਰੋਕੀ। ਜ਼ਖ਼ਮੀ ਪੁਲਸ ਅਧਿਕਾਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਾ ਬਚ ਸਕੀ। ਪੁਲਸ ਨੇ ਘੇਰ ਕੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। 

ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਦੱਸਣ।
 


author

Lalita Mam

Content Editor

Related News