ਚੋਣਾਂ ਦੇ ਮੱਦੇਨਜ਼ਰ ਲੱਖਾਂ ਕੈਨੇਡੀਅਨਾਂ ਨੂੰ ਲੁਭਾਉਣ ''ਚ ਲੱਗੇ PM ਟਰੂਡੋ, ਕੀਤੇ ਇਹ ਐਲਾਨ
Friday, Nov 22, 2024 - 10:53 AM (IST)
ਹੈਲੀਫੈਕਸ (ਏਜੰਸੀ)- ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਟਰੂਡੋ ਨੇ ਆਪਣੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਵੀਰਵਾਰ ਨੂੰ ਕਈ ਵਸਤੂਆਂ ਤੋਂ ਸੰਘੀ ਵਿਕਰੀ ਟੈਕਸ ਨੂੰ ਅਸਥਾਈ ਤੌਰ 'ਤੇ ਹਟਾਉਣ ਅਤੇ ਉਨ੍ਹਾਂ ਲੱਖਾਂ ਕੈਨੇਡੀਅਨਾਂ ਨੂੰ ਚੈੱਕ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਜੋ ਵਧਦੀਆਂ ਲਾਗਤਾਂ ਨਾਲ ਨਜਿੱਠ ਰਹੇ ਹਨ। ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਵਧਦੀਆਂ ਲਾਗਤਾਂ ਕਾਰਨ ਵੋਟਰ ਟਰੂਡੋ ਤੋਂ ਨਾਖੁਸ਼ ਹਨ।
ਇਹ ਵੀ ਪੜ੍ਹੋ: ਪਲਟਿਆ ਕੈਨੇਡਾ, ਨਿੱਝਰ ਮਾਮਲੇ 'ਚ PM ਮੋਦੀ ਤੇ ਅਜੀਤ ਡੋਵਾਲ ਨੂੰ ਦਿੱਤੀ ਕਲੀਨ ਚਿੱਟ
ਯੋਜਨਾ ਤਹਿਤ 2023 ਵਿਚ 1.5 ਲੱਖ ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਕੈਨੇਡੀਅਨਾਂ ਨੂੰ 250 ਕੈਨੇਡੀਅਨ ਡਾਲਰ ਦਾ ਚੈੱਕ ਮਿਲੇਗਾ। ਟਰੂਡੋ ਨੇ ਕਿਹਾ ਕਿ ਜ਼ਿਆਦਾ ਕਮਾਈ ਕਰਨ ਵਾਲੇ ਲੋਕ ਵੀ ਆਪਣਾ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਅੰਦਾਜ਼ਨ 18.7 ਮਿਲੀਅਨ ਕੈਨੇਡੀਅਨ ਇੱਕ ਵਾਰ ਦਾ ਚੈੱਕ ਪ੍ਰਾਪਤ ਕਰਨਗੇ।
ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'
ਸਰਕਾਰ ਨੇ ਕਿਹਾ ਕਿ ਕਰਿਆਨੇ ਦਾ ਸਾਮਾਨ, ਬੱਚਿਆਂ ਦੇ ਕੱਪੜਿਆਂ ਅਤੇ ਹੋਰ ਜ਼ਰੂਰੀ ਵਸਤਾਂ GST ਅਤੇ HST ਤੋਂ ਮੁਕਤ ਹੋਣਗੀਆਂ। ਮਤਲਬ ਇਹ ਚੀਜ਼ਾਂ ਹੁਣ ਟੈਕਸ ਮੁਕਤ ਹੋ ਗਈਆਂ ਹਨ। ਇਹ ਫੈਸਲਾ 14 ਦਸੰਬਰ ਤੋਂ ਲਾਗੂ ਹੋਵੇਗਾ ਅਤੇ ਇਹ ਚੀਜ਼ਾਂ ਅਗਲੇ 2 ਮਹੀਨਿਆਂ ਲਈ ਟੈਕਸ ਮੁਕਤ ਹੋਣਗੀਆਂ। ਅਜਿਹਾ ਹੋਣ 'ਤੇ ਇਹ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਅਤੇ ਲੋਕਾਂ ਨੂੰ ਸਿੱਧੀ ਰਾਹਤ ਮਿਲੇਗੀ। ਟਰੂਡੋ ਨੇ ਕਿਹਾ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਆਪਣੀ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ: ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8