ਸਾਊਦੀ ਤੋਂ ਕੈਨੇਡਾ ਭੱਜੀ ਕੁੜੀ ਨੇ ਸ਼ੇਅਰ ਕੀਤੀ ਬਿਕਨੀ ਵਾਲੀ ਤਸਵੀਰ

02/06/2020 1:32:52 PM

ਟੋਰਾਂਟੋ (ਬਿਊਰੋ): ਸਾਊਦੀ ਦੀ 18 ਸਾਲਾ ਕੁੜੀ ਜਿਹੜੀ ਭੱਜ ਕੇ ਕੈਨੇਡਾ ਵਿਚ ਸ਼ਰਨ ਲੈ ਚੁੱਕੀ ਹੈ, ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਕਾਰਨ ਵਿਵਾਦ ਪੈਦਾ ਹੋ ਗਿਆ ਹੈ ਅਤੇ ਕਟੜਪੰਥੀ ਉਸ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰ ਰਹੇ ਹਨ। ਕੁੜੀ ਨੇ ਹਾਲ ਹੀ ਵਿਚ ਹਿਜਾਬ ਵਾਲੀ ਆਪਣੀ ਤਸਵੀਰ ਦੇ ਨਾਲ ਬਿਕਨੀ ਪਹਿਨੇ ਆਪਣੀ ਇਕ ਤਸਵੀਰ ਪੋਸਟ ਕੀਤੀ। 18 ਸਾਲਾ ਰਹਾਫ ਮੁਹੰਮਦ ਅਲ-ਕਿਊਨੁਨ ਨੇ ਇਸ ਤਸਵੀਰ ਦੇ ਨਾਲ ਕੁਮੈਂਟ ਵਿਚ ਲਿਖਿਆ-'ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਬਦੀਲੀ। ਮਜਬੂਰ ਹੋ ਕੇ ਕਾਲੀ ਚਾਦਰ ਪਾਉਣ ਅਤੇ ਪੁਰਸ਼ਾਂ ਵੱਲੋਂ ਕੰਟਰੋਲ ਕਰਨ ਤੋਂ ਆਜ਼ਾਦ ਮਹਿਲਾ ਤੱਕ।'

PunjabKesari

ਇਸ ਤਸਵੀਰ ਨੂੰ ਪੋਸਟ ਕਰਨ ਦੇ ਬਾਅਦ ਰਹਾਫ ਨੂੰ ਸੋਸ਼ਲ ਮੀਡੀਆ 'ਤੇ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਹੈ। ਕੁਮੈਂਟ ਸੈਕਸ਼ਨ ਵਿਚ ਕਈ ਲੋਕਾਂ ਨੇ ਤਸਵੀਰ ਨੂੰ ਲੈ ਕੇ ਹੰਗਾਮਾ ਕੀਤਾ, ਤਾਂ ਕੁਝ ਨੇ ਉਸ 'ਤੇ ਬਿਨਾਂ ਕੱਪੜਿਆਂ ਦੇ ਘੁੰਮਣ ਦਾ ਦੋਸ਼ ਲਗਾਇਆ। ਰਹਾਫ ਦੇ ਪਰਿਵਾਰ ਨੇ ਉਸ ਨਾਲ ਰਿਸ਼ਤਾ ਤੋੜ ਦਿੱਤਾ ਹੈ, ਜਿਸ ਦੇ ਬਾਅਦ ਉਸ ਨੇ ਆਪਣੇ ਨਾਮ ਨਾਲੋਂ ਅਲ-ਕਿਊਨੁਨ ਸ਼ਬਦ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਖੁਦ ਨੂੰ ਨਾਸਤਿਕ ਐਲਾਨ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਕੈਨੇਡਾ ਵਿਚ ਨਾਟਕੀ ਢੰਗ ਨਾਲ ਭੱਜਣ ਦੇ ਬਾਅਦ ਉਹ ਸੁਰਖੀਆਂ ਵਿਚ ਆ ਗਈ ਸੀ। 

PunjabKesari

ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ,''ਇਹ (ਹਿਜਾਬ) ਨਿਮਰਤਾ, ਸ਼ੁੱਧਤਾ ਅਤੇ ਪਵਿੱਤਰਤਾ ਦਾ ਪ੍ਰਤੀਕ ਹੈ। ਇਹ ਔਰਤਾਂ ਨੂੰ ਪਰੇਸ਼ਾਨੀ ਤੋਂ ਬਚਾਉਂਦਾ ਹੈ। ਇਸਲਾਮ ਵਿਚ ਪੁਸ਼ਾਕ ਮਹੱਤਵਪੂਰਨ ਹੈ ਅਤੇ ਪੁਰਸ਼ਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਰਹਾਫ ਕਿਸੇ ਵੀ ਢੰਗ ਨਾਲ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।''

PunjabKesari
ਭਾਵੇਂਕਿ ਕਈ ਲੋਕਾਂ ਨੇ ਉਸ ਦੀ ਬਹਾਦੁਰੀ ਦੀ ਤਾਰੀਫ ਕੀਤੀ ਹੈ। ਇਕ ਯੂਜ਼ਰ ਨੇ ਟਵੀਟ ਕੀਤਾ,''ਮੈਨੂੰ ਲੱਗਦਾ ਹੈਕਿ ਤੁਸੀਂ ਸਭ ਤੋਂ ਬਹਾਦੁਰ ਅਰਬ ਔਰਤਾਂ ਵਿਚੋਂ ਇਕ ਹੋ, ਜੋ 500 ਸਾਲ ਪੁਰਾਣੇ ਜੀਵਨ ਸੱਭਿਆਚਾਰ ਦੇ ਰੂਪ ਵਿਚ ਅਰਬ ਦੁਨੀਆ ਵਿਚ ਰਹਿਣ ਦੀ ਬਜਾਏ 21ਵੀਂ ਸਦੀ ਦੇ ਜੀਵਨ ਨੂੰ ਬਦਲਣ ਵਿਚ ਸਮੱਰਥ ਹੈ। ਵਧਾਈ ਹੋਵੇ!!'' ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ,''ਸਾਨੂੰ ਇਸ ਦੁਨੀਆ ਵਿਚ ਤੁਹਾਡੇ ਜਿਹੇ ਹੋਰ ਲੋਕਾਂ ਦੀ ਲੋੜ ਹੈ। ਰਹਾਫ ਤੁਸੀਂ ਜੋ ਕੀਤਾ ਉਹ ਅਵਿਸ਼ਵਾਸਯੋਗ ਰੂਪ ਨਾਲ ਬਹਾਦੁਰੀ ਭਰਪੂਰ ਸੀ। ਤੁਸੀਂ ਜੋ ਹਾਸਲ ਕੀਤਾ ਹੈ ਉਸ 'ਤੇ ਮਾਣ ਕਰੋ।'' 

ਰਹਾਫ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਉਹ 16 ਸਾਲ ਦੀ ਉਮਰ ਤੋਂ ਆਪਣੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਸਾਹਮਣਾ ਕਰ ਰਹੀ ਸੀ। ਰਹਾਫ ਨੇ ਕਿਹਾ ਕਿ ਉਸ ਨੂੰ ਨਮਾਜ਼ ਨਾ ਪੜ੍ਹਨ ਲਈ ਕੁੱਟਿਆ ਗਿਆ ਅਤੇ ਵਾਲ ਕਟਵਾਉਣ ਦੇ ਬਾਅਦ 6 ਮਹੀਨੇ ਤੱਕ ਘਰ ਵਿਚ ਬੰਦ ਰੱਖਿਆ ਗਿਆ।


Vandana

Content Editor

Related News