ਕੈਨੇਡਾ ਦੇ ਹਾਈਵੇਅ 11 ''ਤੇ ਪਲਟਿਆ ਟਰੱਕ, ਨੌਜਵਾਨ ਪੰਜਾਬੀ ਡਰਾਈਵਰ ਦੀ ਮੌਤ

Sunday, Feb 14, 2021 - 05:58 PM (IST)

ਕੈਨੇਡਾ ਦੇ ਹਾਈਵੇਅ 11 ''ਤੇ ਪਲਟਿਆ ਟਰੱਕ, ਨੌਜਵਾਨ ਪੰਜਾਬੀ ਡਰਾਈਵਰ ਦੀ ਮੌਤ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਅੱਜ ਸਵੇਰੇ ਕੈਨੇਡਾ ਦੇ ਹਾਈਵੇਅ 11 'ਤੇ ਇਕ ਟਰੱਕ ਹਾਦਸਾ ਵਾਪਰਿਆ। ਟਰੱਕ ਹਾਦਸੇ ਵਿੱਚ ਵਿਨੀਪੈਗ ਕੈਨੇਡਾ ਦੇ ਇਕ ਪੰਜਾਬੀ ਨੌਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ 'ਚ ਖਾਲਸਾ ਟੀਵੀ 'ਤੇ 50 ਲੱਖ ਰੁਪਏ ਦਾ ਜੁਰਮਾਨਾ, ਲੱਗੇ ਇਹ ਦੋਸ਼

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿੱਚ ਲੱਦਿਆ ਗਿਆ ਲੋਡ (ਭਾਰ) ਸਹੀ ਢੰਗ ਨਾਲ ਨਹੀਂ ਰੱਖਿਆ ਜਾਣਾ ਦੱਸਿਆ ਜਾ ਰਿਹਾ ਹੈ। ਇਸ ਕਾਰਨ ਟਰੱਕ ਹਾਈਵੇਅ 'ਤੇ ਪਲਟ ਗਿਆ ਤੇ ਇਹ ਨੌਜਵਾਨ ਡਰਾਈਵਰ ਮਾਰਿਆ ਗਿਆ। ਮ੍ਰਿਤਕ  ਡਰਾਈਵਰ 6-7 ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈਗ ਵਿਖੇ ਰਹਿਣ ਲਈ ਆਇਆ ਸੀ। ਮਾਰੇ ਗਏ ਨੌਜਵਾਨ ਟਰੱਕ ਡਰਾਈਵਰ ਦੀ ਇਸ ਦੁੱਖਦਾਈ ਮੌਤ ਦੀ ਖ਼ਬਰ ਸੁਣ ਕਿ ਪੰਜਾਬੀ ਭਾਈਚਾਰੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।


author

Vandana

Content Editor

Related News