ਕੈਨੇਡਾ : ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਦਾ ਪ੍ਰਸਤਾਵ

Thursday, Sep 19, 2024 - 12:13 PM (IST)

ਟੋਰਾਂਟੋ  - ਕੈਨੇਡਾ ’ਚ 2015 ਤੋਂ ਚੱਲ ਰਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ 2019 ਤੋਂ ਘੱਟ-ਗਿਣਤੀ ’ਚ ਹੈ ਤੇ ਹੁਣ ਦੇਸ਼ ਭਰ ’ਚ ਉਨ੍ਹਾਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਪਿਆ ਹੈ। ਇਹ ਵੀ ਕਿ ਲੋਕਾਂ ਵਲੋਂ ਸ੍ਰੀ ਟਰੂਡੋ ਅਤੇ ਉਨ੍ਹਾਂ ਦੇ ਭਾਈਵਾਲ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਪ੍ਰਤੀ ਆਪਣੇ ਗੁੱਸੇ ਅਤੇ ਇਤਰਾਜਾਂ ਦਾ ਪ੍ਰਗਟਾਵਾ ਜਗ੍ਹਾ- ਜਗ੍ਹਾ ਕੀਤਾ ਜਾਂਦਾ ਰਹਿੰਦਾ ਹੈ । ਤਾਜਾ ਘਟਨਾ ਬੀਤੇ ਕੱਲ੍ਹ ਰਾਜਧਾਨੀ ਓਟਾਵਾ ਵਿਖੇ ਸੰਸਦ ਦੇ ਬਾਹਰ ਵਾਪਰੀ ਜਿੱਥੇ ਦੇ ਵਿਅਕਤੀਆਂ ਵਲੋਂ ਪੈਦਲ ਤੁਰੇ ਜਾਂਦੇ ਜਗਮੀਤ ਸਿੰਘ ਵਿਰੁੱਧ ਅਣ- ਉੱਚਿਤ ਸ਼ਬਦਾਵਲੀ ਵਰਤੀ। ਇਸ ਦੌਰਾਨ ਜਗਮੀਤ ਨੇ ਮੌਕੇ 'ਤੇ ਪਿੱਛੇ ਮੁੜ ਕੇ ਦੋਵਾਂ ਸ਼ਰਾਰਤੀਆਂ ਨੂੰ ਵੰਗਾਰਿਆ ਤੇ ਪੁੱਛਿਆ ਕਿ ਕਿਸ ਨੇ ਮੰਦਾ ਬੋਲਿਆ ਹੈ ਤਾਂ ਉਹ ਦੋਵੇਂ ਗੋਰੇ ਤਬਕ ਗਏ ਤੇ ਮੁੱਕਰ ਗਏ ਕਿ ਉਨ੍ਹਾਂ ਵਲੋਂ ਕੁਝ ਗਲਤ ਬੋਲਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸੰਯੁਕਤ ਰਾਸ਼ਟਰ : ਫਿਲਸਤੀਨ ਦੇ ਮਤੇ ’ਤੇ ਵੋਟ ਤੋਂ ਭਾਰਤ ਰਿਹਾ ਗੈਰ-ਹਾਜ਼ਰ

ਉਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਮੌਜੂਦ ਹੈ ਜਿਸ ’ਚ ਸ਼ਰਾਰਤੀਆਂ ਦੇ ਕੁਬੋਲ ਸੁਣੇ ਜਾ ਸਕਦੇ ਹਨ। ਉਪਰੰਤ ਜਗਮੀਤ ਨੇ ਟਵੀਟ ਕਰਕੇ ਕਿਹਾ ਕਿ ਨਸਲਵਾਦ, ਨਫਰਤ ਅਤੇ ਧੱਕੇਸ਼ਾਹੀ (ਬੁਲਿੰਗ) ਵਿਰੁੱਧ ਖੜ੍ਹਨ ਦੀ ਜਰੂਰਤ ਹੈ ਤਾਂ ਕਿ ਅਸੀਂ ਰਾਹਾਂ ’ਚ ਤੁਰਦੇ ਸਮੇਂ ਸੁਰੱਖਿਅਤ ਮਹਿਸੂਸ ਕਰ ਸਕੀਏ। ਇਸੇ ਦੌਰਾਨ ਸਿਆਸੀ  ਪਾਰਟੀਆਂ ਤੇ ਸੰਸਦ ਦੇ ਅੰਦਰ ਸਰਕਾਰ ਬਚਾਉਣ ਤੇ ਸਰਕਾਰ ਡੇਗਣ ਲਈ ਸਰਗਰਮੀਆਂ ਤੇਜ ਹੋ ਚੁੱਕੀਆਂ ਹਨ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵਲੋਂ ਅਗਲੇ ਹਫਤੇ 24 ਸਤੰਬਰ ਨੂੰ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਦਾ ਪ੍ਰਸਤਾਵ ਹੈ ਜਿਸ ਉਪਰ ਵੋਟਾਂ 25 ਸਤੰਬਰ ਨੂੰ ਪੈਣ ਦੀ ਸੰਭਾਵਨਾ ਹੈ।

ਕੈਨੇਡਾ ਦੀ ਸੰਸਦ ਦੇ ਕੈਲੰਡਰ ’ਚ ਅਗਲਾ ਸਾਰਾ ਹਫਤਾ ਵਿਰੋਧੀ ਧਿਰ ਦਾ ਹੋਵੇਗਾ ਜਿਸ ਦੌਰਾਨ ਬੇਭਰੋਸਗੀ ਮਤਾ ਪੇਸ਼ ਕਰਨਾ ਸੰਭਵ ਹੈ। ਬੀਤੇ ਮਾਰਚ ਮਹੀਨੇ ’ਚ ਪੇਸ਼ ਕੀਤਾ ਗਿਆ ਕੰਜ਼ਰਵੇਟਿਵ ਸ਼ੇਡਰੇਸਗੀ ਮਤਾ ਪਾਸ ਨਹੀਂ ਹੋ ਸਕਿਆ ਸੀ ਕਿਉਂਕਿ ਐਨ.ਡੀ.ਪੀ. ਤੇ ਬਲਾਕ ਕਿਊਬਕ ਦੇ ਸੰਸਦ ਮੈਂਬਰਾਂ ਨੇ ਲਿਬਰਲ ਸਰਕਾਰ ਦੇ ਹੱਕ ’ਚ ਵੋਟਾਂ ਪਾਈਆਂ ਸਨ । ਜਗਮੀਤ ਨੇ ਬੀਤੇ ਦਿਨੀਂ ਕਿਹਾ ਸੀ ਕਿ ਕੈਨੇਡਾ ਦੇ ਲੋਕਾਂ ਦਾ ਟਰੂਡੇ ਸਰਕਾਰ ਤੋਂ ਭਰੋਸਾ  ਖਤਮ ਹੋ ਚੁੱਕਾ ਹੈ ਤੇ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਵਾਲਾ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਸੀ। ਬਲਾਕ ਕਿਊਬਕ ਦੇ ਆਗੂ ਇਵੇਸ ਫਰਾਂਸੁਆ ਬਲਾਂਚੇ ਨੇ ਕਿਹਾ ਹੈ ਕਿ ਨੇ ਉਹ ਸਰਕਾਰ ਡੇਗਣ ਦੇ ਰੌਂਅ ’ਚ ਨਹੀਂ ਹਨ ਪਰ ਲਿਬਰਲ ਸਰਕਾਰ ਨੂੰ ਲੋਕਾਂ ਵਾਸਤੇ ਕੁਝ ਕਰ ਕੇ ਦਿਖਾਉਣ ਦੀ ਜਰੂਰਤ ਹੈ ਜਿਸ ਵਿਚ ਉਨ੍ਹਾਂ ਵਲੋਂ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਵਿਚ 10 ਫੀਸਦੀ ਵਾਧਾ ਕਰਨ ਦੀ ਮੰਗ ਸ਼ਾਮਿਲ ਹੈ। ਜੇਕਰ ਐਨ.ਡੀ.ਪੀ. ਜਾਂ ਬਲਾਕ ਕਿਊਬਕ ’ਚੋਂ ਕਿਸੇ ਇਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਬੇਤਰੇਸਗੀ ਮਤੇ ਦੇ ਵਿਰੋਧ ’ਚ ਵੋਟਾਂ ਪਾਈਆਂ ਗਈਆਂ ਤਾਂ ਟਰੂਡੋ ਸਰਕਾਰ ਨੂੰ ਖਤਰਾ ਟਲ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਤਾਈਵਾਨ ਨੂੰ ਹਥਿਆਰ ਵੇਚ ਰਹੀ ਅਮਰੀਕੀ ਕੰਪਨੀ ’ਤੇ ਚੀਨ ਨੇ ਲਾਈ ਪਾਬੰਦੀ

ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ, ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁੱਲ 338 ਸੀਟਾਂ ਹਨ ਜਿਨ੍ਹਾਂ ’ਚ 154 ਲਿਬਰਲ ਪਾਰਟੀ, 119 ਕੰਜਰਵੇਟਿਵ ਪਾਰਟੀ, 25 ਔਨ ਬੀ.ਪੀ., 33 ਬਲਾਕ ਕਿਊਸਕ ਤੇ 2 ਸੀਟਾਂ ਗਰੀਨ ਪਾਰਟੀ ਕੋਲ ਹਨ। ਸਦਨ ’ਚ 3 ਸੀਟਾਂ ਆਜਾਦ ਸੰਸਦ ਮੈਂਬਰਾਂ ਕੋਲ ਹਨ ਤੇ 2 ਸੀਟਾਂ ਖਾਲੀ ਹਨ। ਇਕ ਪਾਰਟੀ ਦੀ ਕਰ ਸਕੀਏ। ਇਸੇ ਦੌਰਾਨ ਸਿਆਸੀ ਪਾਰਟੀਆਂ ਤੇ ਸੰਸਦ ਦੇ ਅੰਦਰ ਸਰਕਾਰ ਬਚਾਉਣ ਤੇ ਸਰਕਾਰ ਡੇਗਣ ਲਈ ਸਰਗਰਮੀਆਂ ਤੇਜ ਹੋ ਚੁੱਕੀਆਂ ਹਨ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵਲੋਂ ਅਗਲੇ ਹਫਤੇ 24 ਸਤੰਬਰ ਨੂੰ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਦਾ ਮਤਾ ਹੈ ਜਿਸ ਉਪਰ ਵੋਟਾਂ 25 ਸਤੰਬਰ ਨੂੰ ਪੈਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸੰਸਦ ਦੇ ਕੈਲੰਡਰ ਵਿਚ ਅਗਲਾ ਸਾਰਾ ਹਫਤਾ ਵਿਰੋਧੀ ਧਿਰ ਦਾ ਹੋਵੇਗਾ ਜਿਸ ਦੌਰਾਨ ਬੇਭਰੋਸਗੀ ਮਤਾ ਪੇਸ਼ ਕਰਨਾ ਸੰਭਵ ਹੈ।

ਬੀਤੇ ਮਾਰਚ ਮਹੀਨੇ ’ਚ ਪੇਸ਼ ਕੀਤਾ ਗਿਆ ਕੰਜ਼ਰਵੇਟਿਵ ਸ਼ੇਡਰੇਸਗੀ ਮਤਾ ਪਾਸ ਨਹੀਂ ਹੋ ਸਕਿਆ ਸੀ ਕਿਉਂਕਿ ਐਨ.ਡੀ.ਪੀ. ਤੇ ਬਲਾਕ ਕਿਊਬਕ ਦੇ ਸੰਸਦ ਮੈਂਬਰਾਂ ਨੇ ਲਿਬਰਲ ਸਰਕਾਰ ਦੇ ਹੱਕ ’ਚ ਵੋਟਾਂ ਪਾਈਆਂ ਸਨ। ਜਗਮੀਤ ਨੇ ਬੀਤੇ ਦਿਨੀਂ ਕਿਹਾ ਸੀ ਕਿ ਕੈਨੇਡਾ ਦੇ ਲੋਕਾਂ ਦਾ ਟਰੂਡੇ ਸਰਕਾਰ ਤੋਂ ਭਰੋਸਾ ਖਤਮ ਹੋ ਚੁੱਕਾ ਹੈ ਤੇ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਵਾਲਾ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਸੀ। ਬਲਾਕ ਕਿਊਬਕ ਦੇ ਆਗੂ ਇਵੇਸ ਫਰਾਂਸੁਆ ਬਲਾਂਚੇ ਨੇ ਕਿਹਾ ਹੈ ਕਿ ਨੇ ਉਹ ਸਰਕਾਰ ਡੇਗਣ ਦੇ ਰੌਂਅ ’ਚ ਨਹੀਂ ਹਨ ਪਰ ਲਿਬਰਲ ਸਰਕਾਰ ਨੂੰ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਣ ਦੀ ਜਰੂਰਤ ਹੈ ਜਿਸ ’ਚ ਉਨ੍ਹਾਂ ਵਲੋਂ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਵਿਚ 10 ਫੀਸਦੀ ਵਾਧਾ ਕਰਨ ਦੀ ਮੰਗ ਸ਼ਾਮਿਲ ਹੈ।

ਜੇਕਰ ਐਨ.ਡੀ.ਪੀ. ਜਾਂ ਬਲਾਕ ਕਿਊਬਕ ’ਚੋਂ ਕਿਸੇ ਇਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਬੇਤਰੇਸਗੀ ਮਤੇ ਦੇ ਵਿਰੋਧ ’ਚ ਵੋਟਾਂ ਪਾਈਆਂ ਗਈਆਂ ਤਾਂ ਟਰੂਡੋ ਸਰਕਾਰ ਨੂੰ ਖਤਰਾ ਟਲ ਜਾਵੇਗਾ। ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ, ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁੱਲ 338 ਸੀਟਾਂ ਹਨ ਜਿਨ੍ਹਾਂ ਵਿਚ 154 ਲਿਬਰਲ ਪਾਰਟੀ, 119 ਕੰਜਰਵੇਟਿਵ ਪਾਰਟੀ, 25 ਔਨ ਬੀ.ਪੀ., 33 ਬਲਾਕ ਕਿਊਸਕ ਤੇ 2 ਸੀਟਾਂ ਗਰੀਨ ਪਾਰਟੀ ਕੋਲ ਹਨ। ਸਦਨ ਵਿਚ 3 ਸੀਟਾਂ ਆਜਾਦ ਸੰਸਦ ਮੈਂਬਰਾਂ ਕੋਲ ਹਨ ਤੇ 2 ਸੀਟਾਂ ਖਾਲੀ ਹਨ।  

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News