ਕੈਨੇਡਾ: ਭਾਰਤੀ ਮੂਲ ਦੇ ਜਗਦੀਪ ਸਿੰਘ ਬਛੇਰ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ

Saturday, Oct 28, 2023 - 01:50 PM (IST)

ਓਨਟਾਰੀਓ (ਰਾਜ ਗੋਗਨਾ)- ਭਾਰਤੀ ਮੂਲ ਦੇ ਜਗਦੀਪ ਸਿੰਘ ਬਛੇਰ ਕੈਨੇਡਾ ਦੀ ਇਕ ਨਾਮੀਂ ਸੰਸਥਾ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ ਕੀਤੇ ਗਏ ਹਨ। ਯੂਨੀਵਰਸਿਟੀ ਆਫ ਵਾਟਰਲੂ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇਕ ਹੈ, ਜਿੱਥੇ ਹਰ ਸਾਲ ਤਕਰੀਬਨ 42,000 ਦੇ ਕਰੀਬ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। ਵਾਟਰਲੂ ਯੂਨੀਵਰਸਿਟੀ ਐਕਸਪੈਰੀਮੈਂਟਲ ਲਰਨਿੰਗ ਲਈ ਕੈਨੇਡਾ 'ਚ ਪਹਿਲੇ ਨੰਬਰ ਦੀ ਯੂਨੀਵਰਸਿਟੀ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: UN 'ਚ ਇਜ਼ਰਾਈਲ-ਹਮਾਸ ਜੰਗ ਸਬੰਧੀ ਮਤੇ 'ਤੇ ਵੋਟਿੰਗ, ਭਾਰਤ ਨੇ ਬਣਾਈ ਦੂਰੀ

ਜਗਦੀਪ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਵਾਟਰਲੂ ਯੂਨੀਵਰਸਿਟੀ ਤੋਂ ਹੀ ਬੈਚਲਰ ਆਫ ਐਪਲਾਈਡ ਸਾਇੰਸ, ਮੈਨੇਜਮੈਂਟ ਸਾਇੰਸ, ਪੀ.ਐੱਚ.ਡੀ. ਮੈਨੇਜਮੈਂਟ ਸਾਇੰਸ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜਗਦੀਪ ਸਿੰਘ ਬਛੇਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਮੁੱਖ ਨਿਵੇਸ਼ ਅਧਿਕਾਰੀ ਅਤੇ ਉਪ ਪ੍ਰਧਾਨ ਵੀ ਹਨ, ਜਿੱਥੇ ਉਹ 164 ਬਿਲੀਅਨ ਡਾਲਰ ਦੇ ਨਿਵੇਸ਼ ਪੋਰਟਫੋਲੀਓ ਦੀ ਨਿਗਰਾਨੀ ਕਰਦੇ ਹਨ। ਚਾਂਸਲਰ ਵਜੋਂ ਆਪਣੀ ਨਵੀਂ ਭੂਮਿਕਾ ਵਿੱਚ, ਉਹ ਯੂਨੀਵਰਸਿਟੀ ਦੇ ਮੁਖੀ ਵਜੋਂ ਸੰਸਥਾ ਲਈ ਇੱਕ ਮੁੱਖ ਅੰਬੈਸਡਰ ਹੋਣਗੇ। ਵਾਟਰਲੂ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਵਾਟਰਲੂ ਯੂਨੀਵਰਸਿਟੀ ਦੇ ਮਿਸ਼ਨ ਨੂੰ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਾਉਣਗੇ। ਉਹ ਯੂਨੀਵਰਸਿਟੀ ਕਨਵੋਕੇਸ਼ਨ ਸਮਾਰੋਹਾਂ ਦੀ ਪ੍ਰਧਾਨਗੀ, ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਪ੍ਰਦਾਨ ਕਰਦੇ ਨਜ਼ਰ ਆਉਣਗੇ ਅਤੇ ਭਾਈਚਾਰੇ ਲਈ ਉਹ ਇੱਕ ਪ੍ਰੇਰਨਾ ਸਰੋਤ ਵਜੋਂ ਕੰਮ ਕਰਨਗੇ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਵਿਦਿਆਰਥਣ ਨਾਲ ਰੇਪ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਜੇਲ੍ਹ, ਨਾਲ ਸੁਣਾਈ ਇਹ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News