ਕੈਨੇਡਾ ਦੀ ਸੰਸਦ ''ਚ ਆਨੰਦ ਕੁਮਾਰ ਦੀ ਹੋਈ ਤਾਰੀਫ਼, ਦੱਸਿਆ ਪ੍ਰੇਰਣਾਦਾਇਕ

02/24/2021 5:59:30 PM

ਓਟਾਵਾ (ਬਿਊਰੋ): ਕੈਨੇਡਾ ਦੇ ਇਕ ਸਾਂਸਦ ਨੇ ਪਛੜੇ ਬੱਚਿਆਂ ਲਈ ਸੁਪਰ-30 ਦੇ ਸੰਸਥਾਪਕ ਅਤੇ ਅਧਿਆਪਕ ਆਨੰਦ ਕੁਮਾਰ ਦੇ ਪ੍ਰੇਰਕ ਕੰਮ ਦੀ ਤਾਰੀਫ਼ ਕਰਦੇ ਹੋਏ ਉਹਨਾਂ ਦੇ ਕੰਮ ਨੂੰ ਸਿੱਖਿਆ ਦਾ ਇਕ ਸਫਲ ਮਾਡਲ ਦੱਸਿਆ। ਬ੍ਰਿਟਿਸ਼ ਕੋਲੰਬੀਆ ਵਿਚ ਮੈਪਲ ਰਿਜ ਅਤੇ ਪਿਟ ਮੀਡੋਜ ਦੇ ਸਾਂਸਦ ਮਾਰਕ ਡਾਲਟਨ ਨੇ ਸੰਘੀ ਜ਼ਿਲ੍ਹੇ ਵਿਚ ਸਿੱਖਿਆ ਪ੍ਰਾਜੈਕਟਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਸੁਪਰ-30 ਦੇ ਪ੍ਰੇਰਕ ਕੰਮ ਸਮਾਜ ਦੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਤੱਕ ਪਹੁੰਚਣ ਵਿਚ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਵਿਚ ਮਦਦ ਕਰ ਰਹੇ ਹਨ।

ਅਕਾਦਮਿਕਾਂ ਲਈ ਦੱਸਿਆ ਪ੍ਰੇਰਣਾਦਾਇਕ
ਡਾਲਟਨ ਨੇ ਕਿਹਾ ਕਿ ਮੈਪਲ ਰਿਜ ਦੇ ਵਸਨੀਕ ਬੀਜੂ ਮੈਥਿਊ ਨੇ ਕੁਮਾਰ 'ਤੇ ਇਕ ਕਿਤਾਬ ਲਿਖੀ ਹੈ ਜੋ ਬਿਹਾਰ ਵਿਚ ਜਨਮੇ ਗਣਿਤ ਵਿਗਿਆਨੀ ਹਨ ਅਤੇ ਇਹ ਅਕਾਦਮਿਕਾਂ ਲਈ ਬਹੁਤ ਪ੍ਰੇਰਣਾਦਾਇਕ ਹਨ। ਸੁਪਰ-30 ਇਕ ਬਹੁਤ ਹੀ ਪ੍ਰਸ਼ੰਸਾਯੋਗ ਵਿਦਿਅਕ ਪ੍ਰੋਗਰਾਮ ਹੈ ਜਿਸ ਦੀ ਸਥਾਪਨਾ ਕੁਮਾਰ ਨੇ ਕੀਤੀ ਹੈ। ਸੁਪਰ 30 ਬਿਨਾਂ ਕਿਸੇ ਫੀਸ ਦੇ ਭਾਰਤੀ ਤਕਨਾਲੋਜੀ ਸੰਗਠਨ ਪ੍ਰਵੇਸ਼ ਪ੍ਰੀਖਿਆ ਲਈ ਹਰੇਕ ਸਾਲ 30 ਪਛੜੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਇਕਵਾਡੋਰ ਦੀਆਂ ਜੇਲ੍ਹਾਂ 'ਚ ਤਿੱਖੀ ਗੈਂਗਵਾਰ, ਘੱਟੋ-ਘੱਟ 67 ਕੈਦੀਆਂ ਦੀ ਮੌਤ (ਵੀਡੀਓ)

ਕੈਨੇਡਾ ਵਿਚ ਹੋ ਚੁੱਕੇ ਸਨਮਾਨਿਤ
ਕੁਮਾਰ ਨੂੰ ਇਸ ਤੋਂ ਪਹਿਲਾਂ 2012 ਵਿਚ ਕੈਨੇਡਾ ਵਿਚ ਇਕ ਸੂਬਾ ਪੱਧਰੀ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ ਸੀ। ਉਸ ਸਮੇਂ ਦੇ ਉਨੱਤ ਸਿੱਖਿਆ ਮੰਤਰੀ, ਬ੍ਰਿਟਿਸ਼ ਕੋਲੰਬੀਆ ਸਰਕਾਰ, ਨਾਓਮੀ ਯਾਮਾਮੋਦੋ ਨੇ ਕੁਮਾਰ ਨੂੰ ਇਕ ਪ੍ਰਤਿਭਾਸ਼ਾਲੀ ਅਧਿਆਪਕ ਦੱਸਿਆ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News