ਕੈਨੇਡਾ ''ਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ

Monday, Jun 28, 2021 - 04:08 PM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ

ਟੋਰਾਂਟੋ (ਬਿਊਰੋ): ਕੈਨੇਡਾ ਤੋਂ ਇਕ ਦੁੱਖਦਾਈ ਖ਼ਬਰ ਆਈ ਹੈ। ਇੱਥੇ ਭਵਿੱਖ ਦੇ ਸੁਪਨੇ ਸਜਾਏ ਪੜ੍ਹਨ ਲਈ ਆਏ 25 ਸਾਲਾ ਨੌਜਵਾਨ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਸਾਹਿਲ ਹਾਡਾ ਦਾ ਪਿਛੋਕੜ ਪੰਜਾਬ ਨਾਲ ਹੈ। ਉਹ ਪੰਜਾਬ ਦੇ ਗੁਰੂਹਰਸਾਏ ਦੇ ਪਿੰਡ ਅਮੀਰ ਖਾਸ ਦੇ ਸਾਬਕਾ ਚੇਅਰਮੈਨ ਬਲਦੇਵ ਰਾਜ ਦੇ ਬੇਟੇ ਸਨ।

ਪੜ੍ਹੋ ਇਹ ਅਹਿਮ ਖਬਰ - ਕੈਨੇਡਾ : ਕੋਵਿਡ ਦੇ 'ਡੈਲਟਾ' ਵੈਰੀਐਂਟ ਨਾਲ ਟਾਂਜ੍ਰਿਟ ਆਪਰੇਟਰ ਅਤੀਫ ਖ਼ਲੀਲ ਦੀ ਮੌਤ

ਅੱਜ ਸਵੇਰੇ ਇਹ ਦੁੱਖਦਾਈ ਖ਼ਬਰ ਪ੍ਰਾਪਤ ਹੋਈ। ਸਾਹਿਲ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਜਿਵੇਂ ਹੀ ਭਾਰਤ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ। ਬਲਦੇਵ ਰਾਜ ਨਾਲ ਹਲਕਾ ਗੁਰੂਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਬੋਬੀ ਮਾਨ ਕੈਸ਼ ਮਾਨ ਜੈਸਰਥ ਸੰਧੂ ਅਤੇ ਹੋਰ ਵੱਖ ਵੱਖ ਧਾਰਮਿਕ ,ਰਾਜਨੀਤੀਕ ਸ਼ਖ਼ਸੀਅਤਾਂ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ।


author

Vandana

Content Editor

Related News