ਸ਼ਾਬਾਸ਼! 115 ਸਾਲ ਪੁਰਾਣੀ ਟਰਾਫੀ ਅਸਲੀ ਮਾਲਕ ਤੱਕ ਪਹੁੰਚਾਉਣ ਲਈ ਵਿੱਢੀ ਮੁਹਿੰਮ

Thursday, Apr 16, 2026 - 01:05 AM (IST)

ਸ਼ਾਬਾਸ਼! 115 ਸਾਲ ਪੁਰਾਣੀ ਟਰਾਫੀ ਅਸਲੀ ਮਾਲਕ ਤੱਕ ਪਹੁੰਚਾਉਣ ਲਈ ਵਿੱਢੀ ਮੁਹਿੰਮ

ਵੈਨਕੂਵਰ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਿਅਕਤੀ ਵੱਲੋਂ 115 ਸਾਲ ਪੁਰਾਣੀ ਇੱਕ ਇਤਿਹਾਸਕ ਟਰਾਫੀ ਨੂੰ ਉਸਦੇ ਅਸਲ ਮਾਲਕਾਂ ਤੱਕ ਵਾਪਸ ਪਹੁੰਚਾਉਣ ਲਈ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਰੋਨ ਸ਼ੇਫਰ ਨਾਮਕ ਵਿਅਕਤੀ ਦਾ ਦਾਅਵਾ ਹੈ ਕਿ ਉਸਨੂੰ ਇੱਕ ਅਣਪਛ਼ਾਤੀ ਆਵਾਜ਼ ਨੇ ਦੱਖਣੀ ਲੈਂਗਲੀ (ਬੀ.ਸੀ.) ਵਿੱਚ ਸਥਿਤ ਇੱਕ ਪੁਰਾਣੀ ਇਮਾਰਤ ਦੀ ਛੱਤ ਵਿੱਚ ਉਕਤ ਟਰਾਫੀ ਮੋਜੂਦ ਹੋਣ ਬਾਰੇ ਸੰਕੇਤ ਦਿੱਤਾ। ਇਸ ਦੇ ਬਾਅਦ ਉਸਨੇ ਉੱਥੇ ਖੋਜ ਕੀਤੀ ਅਤੇ ਇਹ ਪੁਰਾਣੀ ਟਰਾਫੀ ਲੱਭ ਲਈ।

ਇਸ ਟਰਾਫੀ ’ਤੇ 1911 ਤੋਂ 1920 ਤੱਕ ਦੇ ਨਾਂ ਦਰਜ ਹਨ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਇਹ ਇਤਿਹਾਸਕ ਮਹੱਤਤਾ ਰੱਖਦੀ ਹੈ। ਸ਼ੇਫਰ ਦਾ ਮੰਨਣਾ ਹੈ ਕਿ ਇਹ ਟਰਾਫੀ ਮੈਨਿਟੋਬਾ ਨਾਲ ਸੰਬੰਧਿਤ ਹੈ ਅਤੇ ਇਸਨੂੰ ਉੱਥੇ ਵਾਪਸ ਭੇਜਣਾ ਹੀ ਠੀਕ ਹੈ।

ਟਰਾਫੀ ਦੀ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਇਸ ‘ਤੇ 1911, 1912, 1913, 1914 ਅਤੇ 1920 ਦੇ ਸਾਲਾਂ ਨਾਲ ਸੰਬੰਧਿਤ ਨਾਮ ਉਕੇਰੇ ਹੋਏ ਹਨ, ਜਿਵੇਂ ਕਿ ਲੈਚਲਨ ਕੋਲਲੀ, ਹੈਰੀ ਐਸ. ਫਲੇਟ ਅਤੇ ਡਬਲਯੂ. ਸਦਰਲੈਂਡ। ਇਹ ਨਾਮ ਸੰਭਾਵਨਾ ਜਤਾਉਂਦੇ ਹਨ ਕਿ ਇਹ ਟਰਾਫੀ ਸਕਾਟਲੈਂਡੀ ਬੈਗਪਾਈਪ ਸੰਗੀਤ ਜਾਂ ਉਸ ਨਾਲ ਸੰਬੰਧਿਤ ਮੁਕਾਬਲਿਆਂ ਨਾਲ ਜੁੜੀ ਹੋ ਸਕਦੀ ਹੈ, ਜੋ ਕਿ ਮੈਨਿਟੋਬਾ ਵਿੱਚ ਕਾਫ਼ੀ ਪ੍ਰਚਲਿਤ ਰਹੇ ਹਨ। ਇਸ ਘਟਨਾ ਨੇ ਲੋਕਾਂ ਵਿੱਚ ਦਿਲਚਸਪੀ ਪੈਦਾ ਕਰ ਦਿੱਤੀ ਹੈ, ਖਾਸ ਕਰਕੇ ਇਸ ਗੱਲ ਨੂੰ ਲੈ ਕੇ ਕਿ ਇੱਕ ਆਵਾਜ਼ ਦੇ ਦਾਅਵੇ ਨਾਲ ਮਿਲੀ ਇਹ ਟਰਾਫੀ ਕਿਵੇਂ ਆਪਣੇ ਅਸਲ ਘਰ ਤੱਕ ਪਹੁੰਚੇਗੀ?


author

Inder Prajapati

Content Editor

Related News