ਕੰਬੋਡੀਆ ਨੇ 10 ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖ਼ਲੇ ’ਤੇ ਲਗਾਈ ਪਾਬੰਦੀ
Tuesday, Nov 30, 2021 - 04:45 PM (IST)
ਫਨਾਮ ਪੇਨ (ਭਾਸ਼ਾ) : ਕੰਬੋਡੀਆ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਪੈਦਾ ਖ਼ਤਰੇ ਦਾ ਜ਼ਿਕਰ ਕਰਦੇ ਹੋਏ 10 ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਾ ਚੁੱਕੇ ਯਾਤਰੀਆਂ ਲਈ ਕੰਬੋਡੀਆ ਵੱਲੋਂ ਆਪਣੀਆਂ ਸਰਹੱਦਾਂ ਫਿਰ ਤੋਂ ਖੋਲ੍ਹਣ ਦੇ ਸਿਰਫ਼ 2 ਹਫ਼ਤਿਆਂ ਬਾਅਦ ਸੋਮਵਾਰ ਦੇਰ ਰਾਤ ਸਿਹਤ ਮੰਤਰਾਲਾ ਦੇ ਇਕ ਬਿਆਨ ਵਿਚ ਇਸ ਕਦਮ ਦਾ ਐਲਾਨ ਕੀਤਾ ਗਿਆ।
ਮੰਤਰਾਲਾ ਨੇ ਕਿਹਾ ਕਿ ਦੱਖਣੀ ਅਫਰੀਕਾ ਸਮੇਤ 10 ਅਫਰੀਕੀ ਦੇਸ਼ਾਂ ਵਿਚ ਪਿਛਲੇ 3 ਹਫ਼ਤੇ ਬਿਤਾਉਣ ਵਾਲੇ ਕਿਸੇ ਵੀ ਵਿਅਕਤੀ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ। ਹੋਰ 9 ਦੇਸ਼ਾਂ ਵਿਚ ਬੋਤਸਵਾਨਾ, ਐਸਲਾਤਿਨੀ, ਲੇਸੋਥੋ, ਮੋਜ਼ਾਮਬਿਕ, ਨਾਮੀਬੀਆ, ਜ਼ਿੰਮਬਾਬਵੇ, ਮਲਾਵੀ, ਅੰਗੋਲਾ ਅਤੇ ਜ਼ਾਂਬੀਆ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਓਮੀਕ੍ਰੋਨ ਵੇਰੀਐਂਟ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਸੀ। ਨਵੀਆਂ ਪਾਬੰਦੀਆਂ ਨੂੰ ਹਟਾਉਣ ਲਈ ਅਜੇ ਤੱਕ ਕੋਈ ਤਾਰੀਖ਼ ਨਿਰਧਾਰਤ ਨਹੀਂ ਕੀਤੀ ਗਈ ਹੈ।