ਕੈਲੀਫੋਰਨੀਆ ਦੇ ਯੋਸੇਮਿਟੀ ਨੈਸ਼ਨਲ ਪਾਰਕ 'ਚ ਭਾਰਤੀ ਜੋੜੇ ਦੀ ਮੌਤ

Tuesday, Oct 30, 2018 - 02:58 PM (IST)

ਨਿਊਯਾਰਕ (ਭਾਸ਼ਾ)— ਕੈਲੀਫੋਰਨੀਆ ਦੇ ਯੋਸੇਮਿਟੀ ਨੈਸ਼ਨਲ ਪਾਰਕ ਵਿਚ ਖਤਰਨਾਕ ਖੇਤਰ ਨਾਲ ਜੁੜੇ ਇਕ ਇਲਾਕੇ ਵਿਚ ਇਸ ਹਫਤੇ ਭਾਰਤੀ ਜੋੜੇ ਦੀ ਮੌਤ ਹੋ ਗਈ। ਅਸਲ ਵਿਚ ਇਹ ਭਾਰਤੀ ਜੋੜਾ 800 ਫੁੱਟ ਦੀ ਉੱਚਾਈ ਤੋਂ ਡਿੱਗ ਪਿਆ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਵਿਸ਼ਨੂੰ ਵਿਸ਼ਵਨਾਥ (29) ਅਤੇ ਮੀਨਾਕਸ਼ੀ ਮੂਰਤੀ (30) ਦੀ ਯੋਸੇਮਿਟੀ ਨੈਸ਼ਨਲ ਪਾਰਕ ਵਿਚ ਟਾਫਟ ਪੁਆਇੰਟ ਤੋਂ ਡਿੱਗ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਅਮਰੀਕਾ ਵਿਚ ਰਹਿ ਰਹੇ ਭਾਰਤੀ ਜੋੜੇ ਦੇ ਰੂਪ ਵਿਚ ਹੋਈ। ਖਬਰ ਮੁਤਾਬਕ ਜੋੜਾ ਹਾਲ ਵਿਚ ਹੀ ਨਿਊਯਾਰਕ ਤੋਂ ਇੱਥੇ ਰਹਿਣ ਲਈ ਆਇਆ ਸੀ। 

PunjabKesari

ਵਿਸ਼ਵਨਾਥ ਨੂੰ ਸਿਸਕੋ ਵਿਚ ਸਿਸਟਮ ਇੰਜੀਨੀਅਰ ਦੀ ਨੌਕਰੀ ਮਿਲੀ ਸੀ। ਉਹ 'ਹੌਲੀਡੇਜ਼ ਐਂਡ ਹੈਪਿਲੀ ਐਵਰ ਆਫਟਰਸ' ਨਾਮ ਦੇ ਬਲਾਗ ਵਿਚ ਦੁਨੀਆ ਭਰ ਵਿਚ ਆਪਣੀ ਯਾਤਰਾਵਾਂ ਦੇ ਅਨੁਭਵਾਂ ਨੂੰ ਸ਼ੇਅਰ ਕਰਦੇ ਸਨ। ਰੇਂਜਰਸ ਨੇ ਮਸ਼ਹੂਰ ਸੈਲਾਨੀ ਸਥਲ ਟਾਫਟ ਪੁਆਇੰਟ ਤੋਂ ਹੇਠਾਂ ਵੀਰਵਾਰ ਨੂੰ ਖਤਰਨਾਕ ਇਲਾਕੇ ਵਿਚੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਟਾਫਟ ਪੁਆਇੰਟ ਤੋਂ ਯੋਸੇਮਿਟੀ ਘਾਟੀ ਦਾ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਖਬਰ ਵਿਚ ਪਾਰਕ ਦੇ ਬੁਲਾਰੇ ਜੈਮ ਰਿਚਰਡਸ ਦੇ ਹਵਾਲੇ ਨਾਲ ਕਿਹਾ ਗਿਆ ਹੈ,''ਸਾਨੂੰ ਹਾਲੇ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਉਹ ਕਿਵੇਂ ਡਿੱਗੇ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਇਆ ਕੀ ਸੀ। ਸ਼ਾਇਦ ਸਾਨੂੰ ਕਦੇ ਪਤਾ ਨਾ ਚੱਲੇ ਪਰ ਇਹ ਦੁਖਦਾਈ ਘਟਨਾ ਹੈ।'' 

PunjabKesari

ਖਬਰ ਵਿਚ ਦੱਸਿਆ ਗਿਆ ਹੈ ਕਿ ਦੋਵੇਂ ਸਾਲ 2014 ਤੋਂ ਵਿਆਹੁਤਾ ਸਨ ਅਤੇ ਦੋਵੇਂ ਸਾਫਟਵੇਅਰ ਇੰਜੀਨੀਅਰ ਸਨ। ਵਿਸ਼ਵਨਾਥ ਦੇ ਫੇਸਬੁੱਕ ਪੇਜ਼ 'ਤੇ ਦੋਹਾਂ ਦੀਆਂ ਗ੍ਰੈਂਡ ਕੈਨੀਅਨ ਦੀ ਇਕ ਚਟਾਨ ਦੇ ਕਿਨਾਰੇ ਮੁਸਕੁਰਾਉਂਦੇ ਹੋਏ ਦੀ ਤਸਵੀਰ ਲੱਗੀ ਹੈ। ਕੇਰਲ ਦੇ ਚੇਂਗਨੁਰ ਦੇ ਕਾਲਜ ਆਫ ਇੰਜੀਨੀਅਰਿੰਗ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਦੋਵੇਂ ਉਸ ਦੇ ਸਾਬਕਾ ਵਿਦਿਆਰਥੀ ਸਨ ਅਤੇ ਉਨ੍ਹਾਂ ਨੇ ਦੋਹਾਂ ਦੀ ਹਾਦਸਾਗ੍ਰਸਤ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਕਾਲਜ ਨੇ ਕਿਹਾ,''ਅਸੀਂ ਇਸ ਪਿਆਰੇ ਜੋੜੇ ਦੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।''


Related News