ਪੇਰੂ ਬੱਸ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਹੋਈ 51

Thursday, Jan 04, 2018 - 05:46 PM (IST)

ਪੇਰੂ ਬੱਸ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਹੋਈ 51

ਲੀਮਾ (ਭਾਸ਼ਾ)— ਪੇਰੂ ਵਿਚ ਇਕ ਪਹਾੜੀ ਤੋਂ ਬੱਸ ਦੇ ਖੰਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ 51 ਹੋ ਗਈ। ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਘਟਨਾਵਾਂ ਵਿਚ ਸ਼ਾਮਲ ਇਸ ਹਾਦਸੇ ਤੋਂ ਬਾਅਦ ਬੱਸ ਦੇ ਮਲਬੇ 'ਚੋਂ 51 ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਬੱਸ 'ਚ ਕੁੱਲ 57 ਯਾਤਰੀ ਸਵਾਰ ਸਨ। ਬੀਤੇ ਮੰਗਲਵਾਰ ਨੂੰ ਹਾਈਵੇਅ ਦੇ ਇਕ ਤੰਗ ਹਿੱਸੇ ਵਿਚ ਇਕ ਟਰੈਕਟਰ-ਟ੍ਰੇਲਰ ਨਾਲ ਟਕਰਾਉਣ ਤੋਂ ਬਾਅਦ ਬੱਸ ਪਹਾੜੀ ਤੋਂ ਡੂੰਘੀ ਖੰਡ ਵਿਚ ਡਿੱਗ ਗਈ ਸੀ। ਲਾਸ਼ਾਂ ਨੂੰ ਬਾਹਰ ਕੱਢਣ ਵਿਚ ਲੱਗੇ ਫਾਇਰ ਬ੍ਰਿਗੇਡ ਦਲ ਅਤੇ ਪੁਲਸ ਨੂੰ 24 ਘੰਟੇ ਤੋਂ ਵਧ ਦਾ ਸਮਾਂ ਲੱਗਾ।
ਬੱਸ ਲੀਮਾ ਦੇ ਉੱਤਰੀ ਹਿੱਸੇ 'ਚ ਪਠਾਰੀ ਦੇ ਸੁੰਨਸਾਨ ਇਲਾਕੇ ਵਿਚ ਡਿੱਗੀ ਸੀ। 6 ਜ਼ਖਮੀ ਲੋਕਾਂ ਨੂੰ ਹਸਪਤਾਲਾਂ 'ਚ ਭਰਤੀ ਕਰਾਇਆ ਗਿਆ ਹੈ, ਜਿਸ ਵਿਚ ਇਕ ਵਿਅਕਤੀ ਨੇ ਡਾਕਟਰਾਂ ਨੂੰ ਦੱਸਿਆ ਕਿ ਬੱਸ ਡਿੱਗਣ ਤੋਂ ਠੀਕ ਪਹਿਲਾਂ ਉਸ ਨੇ ਖਿੜਕੀ ਤੋਂ ਛਾਲ ਮਾਰ ਕੇ ਜਾਨ ਬਚਾ ਲਈ।ਇਹ ਬੱਸ ਹਾਦਸਾ 2013 ਦੇ ਹਾਦਸਾ ਵਾਂਗ ਹੈ, ਜੋ ਕਿ ਪੇਰੂ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਹਾਦਸਾ ਸੀ।


Related News