ਫਰਾਂਸ ’ਚ ਇਮਾਰਤ ਢਹਿਣ ਨਾਲ 6 ਲੋਕਾਂ ਦੀ ਮੌਤ, 2 ਲਾਪਤਾ

Tuesday, Apr 11, 2023 - 10:27 PM (IST)

ਫਰਾਂਸ ’ਚ ਇਮਾਰਤ ਢਹਿਣ ਨਾਲ 6 ਲੋਕਾਂ ਦੀ ਮੌਤ, 2 ਲਾਪਤਾ

ਪੈਰਿਸ (ਭਾਸ਼ਾ) : ਫਰਾਂਸ ਦੇ ਮਾਰਸਿਲੇ ਸ਼ਹਿਰ ’ਚ ਇਕ ਇਮਾਰਤ ਢਹਿਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਇਕ ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਕੀਲ ਡੋਮਿਨਿਕ ਲਾਰੈਂਸ ਨੇ ਦੱਸਿਆ ਕਿ ਐਤਵਾਰ ਨੂੰ ਤੜਕੇ ਭਿਆਨਕ ਧਮਾਕੇ ’ਚ ਇਮਾਰਤ ਦੇ ਢਹਿਣ ’ਤੇ ਪਹਿਲੀ ਲਾਸ਼ ਮਿਲਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਮਾਲਕ ਨਾਲ ਪੀਂਦੇ-ਪੀਂਦੇ ਕੁੱਤਾ ਵੀ ਬਣਿਆ ਪੱਕਾ ਸ਼ਰਾਬੀ, ਹੁਣ ਚੱਲ ਰਿਹੈ ਇਲਾਜ

ਉਨ੍ਹਾਂ ਦੱਸਿਆ ਕਿ ਧਮਾਕੇ ’ਚ ਮਾਰੇ ਗਏ 6 ਲੋਕਾਂ ’ਚੋਂ 4 ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾਂ ’ਚ 74 ਸਾਲ ਦਾ ਇਕ ਜੋੜਾ ਤੇ 88 ਅਤੇ 65 ਸਾਲ ਦੀਆਂ 2 ਔਰਤਾਂ ਸ਼ਾਮਲ ਸਨ। ਬਚਾਅਕਰਮੀ ਮੰਗਲਵਾਰ ਨੂੰ ਵੀ 2 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਲਾਰੈਂਸ ਨੇ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਜਾਂਚਕਰਤਾ ਹੁਣ ਘਟਨਾ ਸਥਾਨ 'ਤੇ ਗੈਸ ਮੀਟਰ ਲੱਭਣ ਤੋਂ ਬਾਅਦ "ਗੈਸ ਧਮਾਕੇ ਦੇ ਪਹਿਲੂ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ"।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News