ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

Wednesday, Apr 29, 2026 - 12:10 PM (IST)

ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸੰਸਦ ਵਿਚ ਇਕ ਦੋ-ਪੱਖੀ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਮੰਦਰਾਂ ਅਤੇ ਗੁਰਦੁਆਰਿਆਂ ਸਮੇਤ ਪੂਜਾ ਸਥਾਨਾਂ ਦੇ ਆਲੇ-ਦੁਆਲੇ 100 ਫੁੱਟ ਦਾ ਬਫਰ ਜ਼ੋਨ ਬਣਾਉਣ ਅਤੇ ਅਜਿਹੇ ਖੇਤਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਧਮਕੀ ਨੂੰ ਸੰਘੀ ਅਪਰਾਧ ਮੰਨਣ ਦਾ ਪ੍ਰਬੰਧ ਹੈ।

ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦੀ ਨਾਕਾਬੰਦੀ ਨੂੰ ਪਾਕਿਸਤਾਨ ਨੇ ਦਿੱਤੀ ਚੁਣੌਤੀ! ਈਰਾਨ ਲਈ ਖੋਲ੍ਹੇ 6 ਜ਼ਮੀਨੀ ਵਪਾਰਕ ਮਾਰਗ

ਨਿਊਯਾਰਕ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਟੌਮ ਸੁਓਜੀ ਅਤੇ ਓਹਾਇਓ ਤੋਂ ਰਿਪਬਲਿਕਨ ਸੰਸਦ ਮੈਂਬਰ ਮੈਕਸ ਮਿਲਰ ਨੇ ‘ਧਾਰਮਿਕ ਸਭਾਵਾਂ ਅਤੇ ਧਾਰਮਿਕ ਸੰਸਥਾਵਾਂ ’ਚ ਵਿਘਨ ਤੋਂ ਸੁਰੱਖਿਆ’ (ਐੱਸ. ਏ. ਸੀ. ਆਰ. ਈ. ਡੀ.) ਐਕਟ ਨਾਲ ਸਬੰਧਤ ਬਿੱਲ ਪੇਸ਼ ਕੀਤਾ ਹੈ। ਐੱਸ. ਏ. ਸੀ. ਆਰ. ਈ. ਡੀ. ਬਿੱਲ ਨੂੰ ਐਂਟੀ-ਡਿਫੇਮੇਸ਼ਨ ਲੀਗ (ਏ. ਡੀ. ਐੱਲ.), ਅਮਰੀਕਨ ਜਿਊਇਸ਼ ਕਮੇਟੀ (ਏ. ਜੇ. ਸੀ.), ਯੂਨੀਅਨ ਆਫ ਆਰਥੋਡਾਕਸ ਜਿਊਇਸ਼ ਕਾਂਗਰੀਗੇਸ਼ਨਜ਼ ਆਫ ਅਮਰੀਕਾ (ਓ. ਯੂ.) , ਹਦਾਸਾਹ ਅਤੇ ਇਸਲਾਮਿਕ ਸੋਸਾਇਟੀ ਆਫ ਨਾਰਥ ਅਮਰੀਕਾ (ਆਈ. ਐੱਸ. ਐੈੱਨ. ਏ.) ਦਾ ਸਮਰਥਨ ਹਾਸਲ ਹੈ। ਇਸ ਤੋਂ ਇਲਾਵਾ ਹਿੰਦੂ ਅਮਰੀਕਨ ਫਾਊਂਡੇਸ਼ਨ (ਐੱਚ. ਏ. ਐੱਫ.), ਜਿਊਇਸ਼ ਫੈਡਰੇਸ਼ਨਜ਼ ਆਫ ਨਾਰਥ ਅਮਰੀਕਾ (ਜੇ. ਐੱਫ. ਐੱਨ. ਏ.), ਯੂਨਾਈਟਿਡ ਸਿੱਖਸ ਅਤੇ ਕਈ ਹੋਰ ਪ੍ਰਮੁੱਖ ਧਾਰਮਿਕ ਜਥੇਬੰਦੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News