ਹਾਲੀਵੁੱਡ ਅਦਾਕਾਰ ਨੂੰ ਉਮਰ ਕੈਦ, ਮਾਂ ਦਾ ਕਤਲ ਕਰ ਕੈਨੇਡੀਅਨ PM ਟਰੂਡੋ ਨੂੰ ਮਾਰਨ ਦੀ ਬਣਾਈ ਸੀ ਯੋਜਨਾ

Saturday, Sep 24, 2022 - 11:06 AM (IST)

ਹਾਲੀਵੁੱਡ ਅਦਾਕਾਰ ਨੂੰ ਉਮਰ ਕੈਦ, ਮਾਂ ਦਾ ਕਤਲ ਕਰ ਕੈਨੇਡੀਅਨ PM ਟਰੂਡੋ ਨੂੰ ਮਾਰਨ ਦੀ ਬਣਾਈ ਸੀ ਯੋਜਨਾ

ਮੁੰਬਈ (ਬਿਊਰੋ) : ਮਸ਼ਹੂਰ ਹਾਲੀਵੁੱਡ ਅਦਾਕਾਰ ਰਾਇਨ ਗ੍ਰਾਂਥਮ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਾਇਨ ਆਪਣੀ ਮਾਂ ਦੀ ਹੱਤਿਆ ਦਾ ਦੋਸ਼ੀ ਸਾਬਤ ਹੋਇਆ ਹੈ। ਅਦਾਕਾਰ ਨੈੱਟਫਲਿਕਸ ਦੇ ਮਸ਼ਹੂਰ ਸ਼ੋਅ 'ਰਿਵਰਡੇਲ' 'ਚ ਨਜ਼ਰ ਆ ਚੁੱਕੇ ਹਨ। ਰਾਇਨ ਗ੍ਰਾਂਥਮ ਨੇ 6 ਮਹੀਨੇ ਪਹਿਲਾਂ ਆਪਣੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਅਦਾਲਤ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕੀਤਾ ਸੀ। ਇਸ ਮਾਮਲੇ 'ਚ ਹੁਣ ਅਦਾਕਾਰ ਨੂੰ ਸਜ਼ਾ ਸੁਣਾਈ ਗਈ ਹੈ।

ਉਮਰ ਕੈਦ ਦੀ ਹੋਈ ਸਜ਼ਾ
ਦੱਸ ਦਈਏ ਕਿ ਰਾਇਨ ਗਰੰਥਮ ਨੂੰ ਸਜ਼ਾ ਸੁਣਾਉਂਦੇ ਹੋਏ ਉਸ ਲਈ ਕੁਝ ਅਹਿਮ ਅਦਾਲਤੀ ਹੁਕਮ ਦਿੱਤੇ ਗਏ ਹਨ। ਅਦਾਲਤ ਮੁਤਾਬਕ, ਰਾਇਨ ਹੁਣ ਜ਼ਿੰਦਗੀ 'ਚ ਬੰਦੂਕ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ 14 ਸਾਲ ਜੇਲ 'ਚ ਰਹਿਣ ਤੋਂ ਬਾਅਦ ਉਸ ਨੂੰ ਪੈਰੋਲ 'ਤੇ ਰਿਹਾਅ ਨਹੀਂ ਕੀਤਾ ਜਾਵੇਗਾ। ਕੈਨੇਡਾ ਦੇ ਵੈਨਕੂਵਰ 'ਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਰਿਆਨ ਗ੍ਰਾਂਥਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਜਾਇਦਾਦ ਅਤੇ ਲਗਜ਼ਰੀ ਕਾਰਾਂ ਦੇ ਮਾਲਕ ਸਨ ਰਾਜੂ ਸ਼੍ਰੀਵਾਸਤਵ, ਹਰ ਮਹੀਨੇ ਕਮਾਉਂਦੈ ਸਨ ਲੱਖਾਂ ਰੁਪਏ

ਮਾਂ ਦੇ ਕਤਲ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਬਣਾਈ ਸੀ ਯੋਜਨਾ
ਮਾਰਚ 2020 'ਚ ਅਦਾਕਾਰ ਨੇ ਆਪਣੀ 64 ਸਾਲਾ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਦੋਂ ਰਾਇਨ ਨੇ ਆਪਣੀ ਮਾਂ ਨੂੰ ਗੋਲੀ ਮਾਰੀ ਤਾਂ ਉਸ ਦੀ ਮਾਂ ਪਿਆਨੋ ਵਜਾ ਰਹੀ ਸੀ। ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਜਸਟਿਸ ਕੈਥਲੀਨ ਕੇਰ ਨੇ ਅਦਾਲਤ ਦਾ ਫ਼ੈਸਲਾ ਸੁਣਾਉਂਦੇ ਹੋਏ ਇਸ ਘਟਨਾ ਨੂੰ ਦੁਖਦਾਈ, ਦਿਲ ਕੰਬਾਊ ਅਤੇ ਜਾਨਲੇਵਾ ਦੱਸਿਆ।

ਇਹ ਖ਼ਬਰ ਵੀ ਪੜ੍ਹੋ : ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?

ਅਦਾਕਾਰ ਨੇ ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਸੀ, ਜਿਸ 'ਚ ਉਹ ਆਪਣੀ ਮਾਂ ਦੀ ਬੇਜਾਨ ਲਾਸ਼ ਕੋਲ ਖੜ੍ਹਾ ਨਜ਼ਰ ਆ ਰਿਹਾ ਸੀ ਅਤੇ ਕਬੂਲ ਕਰਦਾ ਹੋਇਆ ਸੀ ਕਿ ਉਸ ਨੇ ਆਪਣੀ ਮਾਂ ਦਾ ਕਤਲ ਕੀਤਾ ਹੈ। ਵੀਡੀਓ 'ਚ ਉਹ ਕਹਿੰਦਾ ਨਜ਼ਰ ਆ ਰਿਹਾ ਸੀ ਕਿ 'ਮੈਂ ਉਸ ਦੇ ਸਿਰ ਦੇ ਪਿਛਲੇ ਹਿੱਸੇ 'ਚ ਗੋਲੀ ਮਾਰੀ ਹੈ। ਉਹ ਸਮਝ ਗਈ ਸੀ ਕਿ ਕਤਲ ਮੈਂ ਹੀ ਕੀਤਾ ਹੈ। ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਰਾਇਨ ਗ੍ਰੰਥਮ ਪੂਰੀ ਤਿਆਰੀ ਨਾਲ ਦੂਜੇ ਕਤਲ ਲਈ ਨਿਕਲਿਆ ਸੀ। ਰਾਇਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ, ਜਿਸ ਦਾ ਜ਼ਿਕਰ ਉਸਨੇ ਆਪਣੀ ਡਾਇਰੀ 'ਚ ਕੀਤਾ ਸੀ। ਹਾਲਾਂਕਿ, ਅਦਾਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਆਪਣੇ-ਆਪ ਨੂੰ ਵੈਨਕੂਵਰ ਪੁਲਸ ਕੋਲ ਸਰੰਡਰ (ਆਤਮ ਸਮਰਪਣ) ਕਰ ਦਿੱਤਾ।


ਨੋਟ– ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News