ਬਿ੍ਰਟਿਸ਼ ਸੈਲਾਨੀਆਂ ਦੀ ਆਮਦ ਤੋਂ ਨਾਖ਼ੁਸ਼ ਐਮਸਟਰਡਮ, ਕਿਹਾ- ‘ਦੇਸ਼ ਤੋਂ ਰਹਿਣ ਦੂਰ’
Thursday, Jul 08, 2021 - 03:21 PM (IST)
ਇੰਟਰਨੈਸ਼ਨਲ ਡੈਸਕ— ਕੋਰੋਨਾ ਮਹਾਮਾਰੀ ਦਾ ਕਹਿਰ ਕੁਝ ਘੱਟ ਹੁੰਦੇ ਹੀ ਸੈਰ-ਸਪਾਟਾ ਲਈ ਪ੍ਰਸਿੱਧ ਦੇਸ਼ਾਂ ਵਿਚ ਰੌਣਕ ਵਧਣੀ ਸ਼ੁਰੂ ਹੋ ਗਈ ਹੈ। ਦੁਨੀਆ ਦੇ ਸੈਰ-ਸਪਾਟਾ ਸਥਲ ਵੱਡੇ ਪੱਧਰ ’ਤੇ ਖੁਦ ਨੂੰ ਤਿਆਰ ਕਰ ਰਹੇ ਹਨ ਪਰ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਦੀ ਸਰਕਾਰ ਚਾਹੁੰਦੀ ਹੈ ਕਿ ਇਸ ਵਾਰ ਚੀਜ਼ਾਂ ਵੱਖ ਹੋਣ ਅਤੇ ਬਿ੍ਰਟਿਸ਼ ਯਾਤਰੀ ਉਨ੍ਹਾਂ ਦੇ ਦੇਸ਼ ਤੋਂ ਦੂਰ ਰਹਿਣ। ਡੱਚ ਸ਼ਹਿਰ ਦੇ ਇਕ ਵਾਸੀ ਨੇ ਬਿ੍ਰਟਿਸ਼ ਯਾਤਰੀਆਂ ਦੂਰ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਹਿਰ ਹੋਰ ਸੈਲਾਨੀਆਂ ਦਾ ਵਾਪਸੀ ਸਵਾਗਤ ਕਰਨਾ ਪਸੰਦ ਕਰੇਗਾ ਪਰ ਬਿ੍ਰਟਿਸ਼ ਨਾਗਰਿਕਾਂ ਦਾ ਨਹੀਂ। ਇਕ ਰਿਪੋਰਟ ਮੁਤਾਬਕ ਬਿ੍ਰਟਿਸ਼ ਯਾਤਰੀ ਸਮੂਹ ਕਿਸੇ ਸਮੱਸਿਆ ਤੋਂ ਘੱਟ ਨਹੀਂ ਹਨ।
ਉਨ੍ਹਾਂ ਨੇ ਦੁਖੀ ਮਨ ਨਾਲ ਕਿਹਾ ਕਿ ਘੱਟ ਬਜਟ ਅਤੇ ਸ਼ਾਂਤੀ ਵਾਲੀ ਸੈਰ-ਸਪਾਟਾ ਥਾਂ ਹੋਣ ਕਾਰਨ ਇੱਥੇ ਸੈਲਾਨੀਆਂ ਦੀ ਭੀੜ ਲੱਗ ਜਾਂਦੀ ਹੈ ਪਰ ਇਨ੍ਹਾਂ ’ਚ ਬਿ੍ਰਟਿਸ਼ ਯਾਤਰੀ ਇੱਥੇ ਆ ਕੇ ਸ਼ਰਾਬ ਬਹੁਤ ਪੀਂਦੇ ਹਨ ਅਤੇ ਆਪਣਾ ਸਾਰਾ ਕੂੜਾ ਸੜਕਾਂ ’ਤੇ ਸੁੱਟ ਦਿੰਦੇ ਹਨ, ਇਸ ਲਈ ਅਸੀਂ ਇਨ੍ਹਾਂ ਤੋਂ ਇਲਾਵਾ ਹੋਰ ਸੈਲਾਨੀਆਂ ਦੀ ਆਮਦ ਚਾਹੁੰਦੇ ਹਾਂ। ਇਕ ਮਾਹਰ ਨੇ ਕਿਹਾ ਕਿ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਂ ਆ ਗਿਆ ਹੈ ਯਾਨੀ ਕਿ ਐਮਸਟਰਡਮ ’ਚ ਸੈਰ-ਸਪਾਟੇ ਵਿਚ ਸੁਧਾਰ ਦਾ ਸਮਾਂ ਆ ਗਿਆ ਹੈ।
ਇਨਹੋਲੈਂਡ ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸੇਜ਼ ’ਚ ਸ਼ਹਿਰੀ ਸੈਰ-ਸਪਾਟਾ ਦੇ ਪ੍ਰੋਫ਼ੈਸਰ ਕੋਏਨਜ਼ ਨੇ ਦੱਸਿਆ ਕਿ ਐਮਸਟਰਡਮ ਇਕ ਖੁਸ਼ਕਿਸਮਤੀ ਸਥਿਤੀ ਵਿਚ ਹੈ, ਜਿੱਥੇ ਇਹ ਅਸਲ ਵਿਚ ਕੁਝ ਨਵੀਆਂ ਚੀਜ਼ਾਂ ਨੂੰ ਅਜਮਾਉਣ ਲਈ ਮਹਾਮਾਰੀ ਜ਼ਰੀਏ ਬਣਾਇਆ ਜਾ ਸਕਦਾ ਹੈ, ਜਿਵੇਂ ਕਿ ਅਮਚਾਣੇ ਸੈਲਾਨੀਆਂ ਨੂੰ ਰੋਕਣਾ। ਜਦੋਂ ਕਿ ਸ਼ਹਿਰ ਦੇ ਡਿਪਟੀ ਮੇਅਰ ਵਿਕਟਰ ਏਵਰਹਾਰਟ ਨੇ ਈਮੇਲ ਜ਼ਰੀਏ ਥਾਮਸਨ ਰਾਈਟਰਜ਼ ਫਾਊਂਡੇਸ਼ਨ ਨੂੰ ਦੱਸਿਆ ਕਿ ਜੇਕਰ ਸੈਲਾਨੀ ਇੱਥੇ ਆ ਕੇ ਕੁਦਰਤ ਦਾ ਆਨੰਦ ਲੈਣ ਦੀ ਬਜਾਏ ਸਿਰਫ਼ ਸਿਗਰਟਨੋਸ਼ੀ ਕਰਨਾ ਚਾਹੁੰਦੇ ਹਨ, ਬਹੁਤ ਸ਼ਰਾਬ ਪੀਣਾ ਚਾਹੁੰਦੇ ਹਨ ਅਤੇ ਰੈੱਡ ਲਾਈਟ ਡਿਸਟਰਿਕਟ ਦੀ ਯਾਤਰਾ ਕਰਦੇ ਹਨ ਤਾਂ ਕ੍ਰਿਪਾ ਕਰ ਕੇ ਘਰ ’ਚ ਹੀ ਰਹਿਣ। ਅਸੀਂ ਵੇਖ ਰਹੇ ਹਾਂ ਕਿ ਸਾਨੂੰ ਸੈਰ-ਸਪਾਟੇ ਨੂੰ ਪ੍ਰਦੂਸ਼ਕਾਂ ਤੋਂ ਕਿਵੇਂ ਨਜਿੱਠਣਾ ਹੈ।
ਦੱਸ ਦੇਈਏ ਕਿ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਦੀ ਸੁੰਦਰਤਾ, ਛੋਟੇ-ਛੋਟੇ ਘਰ ਅਤੇ ਚੌੜੀਆਂ ਨਹਿਰਾਂ ਲੋਕਾਂ ਨੂੰ ਕਾਫੀ ਪਸੰਦ ਹਨ। ਲਿਹਾਜਾ ਇੱਥੇ ਹਰ ਸਾਲ ਲੱਖਾਂ ਲੋਕ ਘੁੰਮਣ ਆਉਂਦੇ ਹਨ। ਸੈਲਾਨੀਆਂ ਦੀ ਵੱਧਦੀ ਗਿਣਤੀ ਦੇ ਚੱਲਦੇ ਸ਼ਹਿਰ ’ਚ ਰਹਿਣ ਵਾਲੇ ਲੋਕ ਪਰੇਸ਼ਾਨ ਹੋ ਚੁੱਕੇ ਹਨ। 2 ਸਾਲ ਪਹਿਲਾਂ ਸਰਕਾਰ ਨੀਦਰਲੈਂਡ ਨੂੰ ਸੈਲਾਨੀ ਦੇਸ਼ ਦੱਸਣ ਵਾਲੇ ਇਸ਼ਤਿਹਾਰ ’ਤੇ ਪਾਬੰਦੀ ਲਾ ਚੁੱਕੀ ਹੈ। ਐਮਸਟਰਡਮ ’ਚ ਰਹਿਣ ਵਾਲੇ ਲੋਕ ਖ਼ੁਦ ਸੈਲਾਨੀਆਂ ਨੂੰ ਅਪੀਲ ਕਰਨ ਲੱਗੇ ਹਨ ਕਿ ਉਹ ਉਨ੍ਹਾਂ ਦੇ ਦੇਸ਼ ਨਾ ਆ ਕੇ ਕਿਤੇ ਹੋਰ ਜਾਣ। ਇਸ ਦੀ ਇਕ ਵਜ੍ਹਾ ਇਹ ਵੀ ਹੈ ਕਿ ਐਮਸਟਰਡਮ ’ਚ ਕਾਫੀ ਸਾਈਕਲਾਂ ਚੱਲਦੀਆਂ ਹਨ, ਜਿਸ ਕਾਰਨ ਇੱਥੇ ਭੀੜ-ਭਾੜ ਵਾਲਾ ਟ੍ਰੈਫਿਕ ਨਹੀਂ ਹੁੰਦਾ। ਇਸ ਦਾ ਫਾਇਦਾ ਚੁੱਕ ਕੇ ਸੈਲਾਨੀ ਸੜਕ ਨੂੰ ਖੇਡ ਦਾ ਮੈਦਾਨ ਬਣਾ ਲੈਂਦੇ ਹਨ।