ਸੁਨਹਿਰੇ ਭਵਿੱਖ ਲਈ ਵਰਜੀਨਿਟੀ ਵੇਚ ਰਹੀ ਹੈ ਬ੍ਰਿਟਿਸ਼ ਵਿਦਿਆਰਥਣ
Monday, Dec 17, 2018 - 07:45 PM (IST)

ਲੰਡਨ— ਇਕ 18 ਸਾਲ ਦੀ ਬ੍ਰਿਟਿਸ਼ ਵਿਦਿਆਰਥਣ ਕਹਿੰਦੀ ਹੈ ਕਿ ਉਹ ਆਪਣੀ ਵਰਜੀਨਿਟੀ ਆਨਲਾਈਨ ਵੇਚ ਰਹੀ ਹੈ। ਉਹ ਅਜਿਹਾ ਇਸ ਲਈ ਕਰ ਰਹੀ ਹੈ, ਕਿਉਂਕਿ ਉਹ ਇਕ ਬਿਹਤਰ ਭਵਿੱਖ ਲਈ 15 ਮਿਲੀਅਨ ਪੌਂਡ (ਲੱਗਭਗ 13 ਕਰੋੜ, 53 ਲੱਖ ਰੁਪਏ) ਇਕੱਠੇ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਉਸ ਦੀ ਮਾਂ ਨੇ ਉਸ ਨੂੰ ਹਮੇਸ਼ਾ ਆਪਣੀ ਜ਼ਿੰਦਗੀ 'ਚ 'ਆਤਮ-ਸਨਮਾਨ' ਨਾਲ ਜੀਣਾ ਸਿਖਾਇਆ ਹੈ ਪਰ ਹੁਣ ਉਹ ਉੱਚੀ ਬੋਲੀ ਲਾਉਣ ਵਾਲੇ ਨੂੰ ਆਪਣੀ ਵਰਜੀਨਿਟੀ ਆਨਲਾਈਨ ਨੀਲਾਮ ਕਰ ਰਹੀ ਹੈ।
ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਅਜਿਹਾ ਇਸ ਲਈ ਕਰ ਰਹੀ ਕਿਉਂਕਿ ਜਿਸ ਤਰ੍ਹਾਂ ਮਾਂ ਨੇ ਉਸ ਨੂੰ ਹਮੇਸ਼ਾ ਆਤਮ-ਸਨਮਾਨ ਨਾਲ ਜੀਣਾ ਸਿਖਾਇਆ, ਹੁਣ ਉਹ ਸਨਮਾਨ ਉਹ ਆਪਣੀ ਮਾਂ ਨੂੰ ਵੀ ਦਿਵਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਖੁਦ ਲਈ ਵੀ ਬਿਹਤਰ ਭਵਿੱਖ ਚਾਹੁੰਦੀ ਹੈ ਅਤੇ ਮਾਂ ਦਾ ਕਰਜ਼ਾ ਵੀ ਚੁਕਾਉਣਾ ਚਾਹੁੰਦੀ ਹੈ। ਜੇਡ ਨਾਂ ਦੀ ਇਸ ਨਾਬਾਲਗਾ ਦਾ ਕਹਿਣਾ ਹੈ ਕਿ ਉਸ ਦੀਆਂ ਆਪਣੇ ਭਵਿੱਖ ਲਈ ਬਹੁਤ ਯੋਜਨਾਵਾਂ ਹਨ। ਉਹ ਬਿਜ਼ਨੈੱਸ ਦੀ ਵਿਦਿਆਰਥਣ ਹੈ, ਜਿਸ ਨੇ 10 ਲੱਖ ਪੌਂਡ (ਲੱਗਭਗ 90 ਲੱਖ 20 ਹਜ਼ਾਰ 865) 'ਤੇ ਬੋਲੀ ਸ਼ੁਰੂਆਤ ਲਈ ਖੋਲ੍ਹ ਰੱਖੀ ਹੈ। ਉਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਸ ਦਾ ਕੋਈ ਪ੍ਰੇਮੀ ਨਹੀਂ ਰਿਹਾ ਹੈ ਕਿਉਂਕਿ ਉਸ ਦੀ ਮਾਂ ਨੇ ਹਮੇਸ਼ਾ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਉਸ ਦੇ ਬਾਅਦ ਸਬੰਧਾਂ ਬਾਰੇ ਸੋਚਣ ਦੀ ਸਲਾਹ ਦਿੱਤੀ ਸੀ।
ਉਸ ਨੇ ਆਪਣੀ ਵਰਜੀਨਿਟੀ ਦੀ ਨੀਲਾਮੀ ਕਰਨ ਦਾ ਫੈਸਲਾ ਖੁਦ ਲਿਆ ਹੈ। ਇਸ ਦੇ ਪਿੱਛੇ ਕਾਰਨ ਸਿਰਫ ਆਪਣੀ ਮਾਂ ਦੀਆਂ ਵਿੱਤੀ ਮੁਸ਼ਕਲਾਂ ਨਾਲ ਨਜਿੱਠਣ 'ਚ ਮਦਦ ਕਰਨ ਦਾ ਹੈ। ਉਹ ਕਹਿੰਦੀ ਹੈ ਕਿ ਇਹ ਉਸ ਦਾ ਨਿੱਜੀ ਫੈਸਲਾ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਬਿਹਤਰ ਜੀਵਨ ਜੀਣਾ ਚਾਹੁੰਦੀ ਹੈ। ਉਸ ਨੂੰ ਉਮੀਦ ਹੈ ਕਿ ਵਰਜੀਨਿਟੀ ਦੀ ਨੀਲਾਮੀ ਨਾਲ ਉਸ ਦੇ ਸੁਪਨੇ ਸੱਚ ਹੋਣਗੇ। ਉਸ ਨੇ ਜਾਣਕਾਰੀ ਦਿੱਤੀ ਕਿ ਨੀਲਾਮੀ ਨਾਲ ਉਸ ਨੂੰ 1.5 ਮਿਲੀਅਨ ਡਾਲਰ ਇਕੱਠੇ ਹੋਣ ਦੀ ਉਮੀਦ ਹੈ ਅਤੇ ਫਿਲਹਾਲ ਸ਼ੁਰੂਆਤੀ ਬੋਲੀਆਂ ਦੀ ਉਡੀਕ ਹੈ। ਉਹ ਸਭ ਤੋਂ ਵੱਡੀ ਬੋਲੀ ਲਾਉਣ ਵਾਲੇ ਜੇਤੂ ਦੇ ਸਾਹਮਣੇ ਡਾਕਟਰ ਵਲੋਂ ਪੁਸ਼ਟੀ ਕੀਤੇ ਹੋਏ 'ਵਰਜੀਨਿਟੀ ਸਰਟੀਫਿਕੇਟ' ਨਾਲ ਪੇਸ਼ ਹੋਵੇਗੀ ਅਤੇ ਲੰਡਨ ਦੇ 5 ਸਿਤਾਰਾ ਹੋਟਲ 'ਚ ਉਸ ਦੇ ਨਾਲ ਰਹੇਗੀ।